ਸੁਖਵਿੰਦਰ ਸਿੰਘ ਸਲੌਦੀ, ਖੰਨਾ : ਸਕੂਲ ਸਿੱਖਿਆ ਵਿਭਾਗ ਤੇ ਮਿਡ-ਡੇ-ਮੀਲ ਸੁਸਾਇਟੀ, ਪੰਜਾਬ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਸਰਕਾਰੀ ਮਿਡਲ ਸਕੂਲ ਜਲਾਜਣ ਵਿਖੇ ਭਾਰਤ ਸਰਕਾਰ ਵੱਲੋਂ ਸਾਲ 2023 ਨੂੰ ਮੋਟੇ ਅਨਾਜ਼ ਦਾ ਅੰਤਰਰਾਸ਼ਟਰੀ ਸਾਲ ਮਨਾਉਣ ਨਾਲ ਸਬੰਧਤ ਸਕੂਲ 'ਚ ਬੱਚਿਆਂ ਨੂੰ ਮੋਟੇ ਅਨਾਜ਼ ਬਾਰੇ ਜਾਣਕਾਰੀ ਦਿੱਤੀ।

ਮਿਡ ਡੇ ਮੀਲ ਇੰਚਾਰਜ ਕਿਰਨਦੀਪ ਕੌਰ ਨੇ ਪੋ੍ਜੈਕਟ ਦੀ ਵਰਤੋਂ ਕਰਦੇ ਸਲਾਈਡ ਸ਼ੋਅ ਰਾਹੀਂ ਮੋਟੇ ਅਨਾਜ਼ ਦੀ ਮਹਤੱਤਾ ਤੋਂ ਬੱਚਿਆਂ ਤੇ ਸਕੂਲ ਸਟਾਫ ਨੂੰ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਇਹ ਬਹੁਤ ਵਧੀਆ ਉਪਰਾਲਾ ਹੈ ਕਿ ਭਾਰਤ ਸਰਕਾਰ ਲੋਕਾਂ ਨੂੰ ਤੰਦਰੁਸਤ ਰਹਿਣ ਲਈ ਇਸ ਪ੍ਰਕਾਰ ਦੇ ਉਪਰਾਲੇ ਕਰ ਰਹੀ ਹੈ। ਭਾਰਤ ਵਰਗੇ ਮਹਾਨ ਦੇਸ਼ ਲਈ ਇਨ੍ਹਾਂ ਅਨਾਜਾਂ ਦੀ ਮਹਤੱਤਾ ਬਹੁਤ ਪੁਰਾਣੀ ਸਮਿਆਂ ਤੋਂ ਹੈ। ਮੋਟੇ ਅਨਾਜ ਜਿਵੇਂ ਕਿ ਬਾਜਰਾ, ਜਵਾਰ, ਕੰਗਣੀ, ਅਰਕੀ, ਕੋਦਰਾ ਆਦਿ ਕੈਲਸ਼ੀਅਮ, ਆਇਰਨ, ਪੋ੍ਟੀਨ ਤੇ ਫਾਈਬਰ ਦਾ ਸਰੋਤ ਹਨ। ਉਨ੍ਹਾਂ ਬਹੁਤ ਸੁਚੱਜੇ ਢੰਗ ਨਾਲ ਵਿਦਿਆਰਥੀਆਂ ਨੂੰ ਪੋਸ਼ਕ ਭਰਪੂਰ ਭੋਜਨ ਕਰਨ ਲਈ ਪੇ੍ਰਿਤ ਕੀਤਾ। ਇਸ ਮੌਕੇ ਸਕੂਲ ਇੰਚਾਰਜ ਕਰਮਦੀਪ ਕੌਰ, ਕਿਰਨਦੀਪ ਕੌਰ ਤੇ ਰਾਜਨ ਸਿੰਘ ਬਾਂਗਾ ਹਾਜ਼ਰ ਸਨ।