ਪੱਤਰ ਪ੍ਰਰੇਰਕ, ਲੁਧਿਆਣਾ : ਡਾ. ਆਰਸੀ ਜੈਨ ਇਨੋਵੇਟਿਵ ਪਬਲਿਕ ਸਕੂਲ, ਲੁਧਿਆਣਾ ਦੇ ਵਿਦਿਆਰਥੀਆਂ ਨੇ ਤਾਲਾਬੰਦੀ ਦੌਰਾਨ ਆਪਣੇ ਘਰਾਂ ਦੇ ਅੰਦਰ ਬੈਠਦਿਆਂ 'ਧਰਤੀ ਦਿਵਸ' ਮਨਾਇਆ। ਮਹਾਂਮਾਰੀ ਦੇ ਕਾਰਨ ਇਸ ਚੁਣੌਤੀ ਭਰਪੂਰ ਸਮੇਂ 'ਚ ਵਿਦਿਆਰਥੀਆਂ ਨੇ ਪੇਂਟਿੰਗ, ਪੋਸਟਰ ਤੇ ਸਕੈਚ ਬਣਾ ਕੇ ਮਾਂ ਧਰਤੀ ਨੂੰ ਬਚਾਉਣ ਲਈ ਨਾਅਰੇ ਲਿਖ ਕੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਨਾ ਸਿਰਫ ਮਨੁੱਖਤਾ 'ਤੇ ਪਈ ਮੁਸੀਬਤ ਦੀ ਤਸਵੀਰ ਦਰਸਾਈ ਬਲਕਿ ਵਾਤਾਵਰਨ ਦੇ ਪੁਨਰ ਜਨਮ ਦੇ ਵੱਖ ਵੱਖ ਪਹਿਲੂਆਂ ਨੂੰ ਸਾਂਝਾ ਵੀ ਕੀਤਾ। ਵਿਦਿਆਰਥੀਆਂ ਦੁਆਰਾ ਦਰਸਾਏ ਗਏ ਯਤਨਾਂ ਨੇ ਉਨ੍ਹਾਂ ਦੀ ਆਲਮੀ ਜਾਗਰੂਕਤਾ, ਸਮਾਜਿਕ ਚਿੰਤਾ ਤੇ ਜ਼ਿੰਮੇਵਾਰੀ ਨੂੰ ਅੱਗੇ ਲਿਆਂਦਾ। ਧਰਤੀ, ਮਨੁੱਖਾਂ ਤੇ ਮਨੁੱਖਤਾ ਦੀ ਰੱਖਿਆ ਦੇ ਸੰਦੇਸ਼ ਨੂੰ ਫੈਲਾਉਣ ਲਈ ਕਲਾਸਾਂ ਦੇ ਸਮੂਹਾਂ ਵਿੱਚ ਪੇਂਟਿੰਗਾਂ, ਪੋਸਟਰਾਂ ਤੇ ਨਾਅਰਿਆਂ ਦੀ ਵੀਡੀਓ ਵੀ ਸਾਂਝੀ ਕੀਤੀ ਗਈ ਹੈ।