ਸਤੀਸ਼ ਗੁਪਤਾ, ਚੌਂਕੀਮਾਨ : ਸਿੱਖ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸਿੱਧਵਾਂ ਖੁਰਦ ਦੀ ਵਿਦਿਆਰਥਣ ਤਰਨਪ੍ਰਰੀਤ ਕੌਰ ਨੇ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਏ ਖੇਡ ਮੁਕਾਬਲਿਆਂ 'ਚ ਸਕੂਲ ਦੇ ਅੰਡਰ-17 ਵਰਗ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਰਾਜ ਪੱਧਰੀ ਹਾਕੀ ਮੁਕਾਬਲਿਆਂ 'ਚ ਆਪਣੀ ਜਗ੍ਹਾ ਬਣਾਈ।

ਇਸ ਮੌਕੇ ਜਾਣਕਾਰੀ ਦਿੰਦਿਆਂ ਪਿੰ੍ਸੀਪਲ ਜਤਿੰਦਰ ਕੌਰ ਨੇ ਦੱਸਿਆ ਸਕੂਲ ਦੀ ਇਸ ਮਾਣਮੱਤੀ ਪ੍ਰਰਾਪਤੀ ਦਾ ਸਿਹਰਾ ਹਾਕੀ ਕੋਚ ਗੁਰਪਿੰਦਰ ਸਿੰਘ, ਖੇਡ ਵਿਭਾਗ ਦੇ ਕੋਚ ਸੁਖਵੰਤ ਸਿੰਘ ਤੇ ਹਰਪ੍ਰਰੀਤ ਕੌਰ ਨੂੰ ਜਾਂਦਾ ਹੈ, ਜਿੰਨ੍ਹਾਂ ਦੀ ਅਣਥਕ ਮਿਹਨਤ ਸਦਕਾ ਖਿਡਾਰਨਾਂ ਬੁਲੰਦੀਆਂ ਨੁੰ ਛੂਹ ਰਹੀਆਂ ਹਨ। ਪਿੰ੍ਸੀਪਲ ਜਤਿੰਦਰ ਕੌਰ ਨੇ ਵਿਦਿਆਰਥਣ ਦੇ ਮਾਪਿਆਂ ਤੇ ਸਕੂਲ ਸਟਾਫ ਨੂੰ ਵਧਾਈ ਦਿੰਦਿਆਂ ਸਾਰੀਆਂ ਵਿਦਿਆਰਥਣਾਂ ਨੂੰ ਇਸ ਖਿਡਾਰਨ ਤੋਂ ਪੇ੍ਰਰਨਾ ਲੈ ਕੇ ਅੱਗੇ ਵੱਧਣ ਲਈ ਉਤਸ਼ਾਹਿਤ ਕੀਤਾ।