14ਪੀ- ਭਾਰਤ ਸਕਾਊਟ ਐਂਡ ਗਾਈਡ ਨੈਸ਼ਨਲ ਐਵਾਰਡ (ਗੋਲਡਨ ਐਰੋ) ਲਈ ਚੁਣੇ ਗਏ ਵਿਦਿਆਰਥੀ ਸਕੂਲੀ ਅਧਿਆਪਕਾਂ ਨਾਲ।

ਸਰਵਣ ਸਿੰਘ ਭੰੰਗਲਾਂ, ਸਮਰਾਲਾ

ਸਰਕਾਰੀ ਪ੫ਾਇਮਰੀ ਸਕੂਲ ਘੁਲਾਲ ਦੇ ਸੱਤ ਵਿਦਿਆਰਥੀ ਨੈਸ਼ਨਲ ਐਵਾਰਡ ਲਈ ਚੁਣੇ ਗਏ ਹਨ। ਇਨ੍ਹਾਂ ਵਿਦਿਆਰਥੀਆਂ 'ਚ ਜਸ਼ਨਦੀਪ ਸਿੰਘ, ਰਾਜਵੀਰ ਸਿੰਘ, ਸਿਮਰਨ ਕੌਰ, ਦੀਸ਼ਾ, ਜਸਪਿੰਦਰ ਕੌਰ, ਮਨਦੀਪ ਕੌਰ ਤੇ ਜਵਾਹਰ ਕੌਰ ਦੀ ਚੋਣ ਭਾਰਤ ਸਕਾਊਟ ਐਂਡ ਗਾਈਡ ਦੇ ਸਭ ਤੋਂ ਵੱਡੇ ਐਵਾਰਡ ਨੈਸ਼ਨਲ ਐਵਾਰਡ (ਗੋਲਡਨ ਐਰੋ) ਲਈ ਚੋਣ ਹੋਈ ਹੈ। ਸਕੂਲ ਇੰਚਾਰਜ ਸੰਜੀਵ ਕੁਮਾਰ ਸਟੇਟ ਐਵਾਰਡੀ ਨੇ ਦੱਸਿਆ ਕਿ ਇਸ ਪ੫ਾਪਤੀ ਤੱਕ ਪੁੱਜਣ ਲਈ ਬੱਚਿਆਂ ਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪਈ, ਇਨ੍ਹਾਂ ਬੱਚਿਆਂ ਨੇ ਜਲੰਧਰ ਵਿਖੇ ਹੋਏ ਟੈਸਟ ਨੂੰ ਪਾਸ ਕਰਕੇ ਇਸ ਐਵਾਰਡ ਲਈ ਆਪਣੀ ਚੋਣ ਪੱਕੀ ਕੀਤੀ। ਬੱਚਿਆਂ ਨੂੰ ਵਧਾਈ ਦੇਣ ਵਾਲਿਆਂ 'ਚ ਪ੫ਮੁੱਖ ਤੌਰ ਭਾਰਤ ਸਕਾਊਟ ਐਂਡ ਗਾਈਡ ਪੰਜਾਬ ਦੇ ਪ੫ਧਾਨ ਕੁਲਜੀਤ ਸਿੰਘ ਨਾਗਰਾ ਫਤਹਿਗੜ੍ਹ ਸਾਹਿਬ, ਸਟੇਟ ਕਮਿਸ਼ਨਰ ਓਂਕਾਰ ਸਿੰਘ, ਨੀਟਾ ਕੱਸ਼ਿਅਪ, ਬਲਵੀਰ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ (ਐਲੀ: ਸਿੱ:) ਲੁਧਿਆਣਾ, ਉੱਪ ਜ਼ਿਲ੍ਹਾ ਸਿੱਖਿਆ ਅਫਸਰ ਕੁਲਦੀਪ ਸਿੰਘ, ਬੀਪੀਈਓ ਕੁਲਵੰਤ ਸਿੰਘ, ਸਰਪੰਚ ਜਸਵਿੰਦਰ ਕੌਰ, ਅਵਤਾਰ ਸਿੰਘ ਵਾਈਸ ਪ੫ਧਾਨ ਜ਼ਿਲ੍ਹਾ ਕਾਂਗਰਸ ਕਮੇਟੀ, ਚੇਅਰਮੈਨ ਨੰਬਰਦਾਰ ਜਗੀਰ ਸਿੰਘ, ਪਰਮਿੰਦਰ ਕੌਰ, ਲਖਵੀਰ ਕੌਰ ਆਦਿ ਹਾਜ਼ਰ ਸਨ।