ਲੁਧਿਆਣਾ : ਪੀਏਯੂ ਦੇ ਭੂਮੀ ਅਤੇ ਪਾਣੀ ਇੰਜੀਅਰਿੰਗ ਵਿਭਾਗ ਵਿੱਚ ਪੀਐੱਚਡੀ ਦਾ ਖੋਜ ਕਾਰਜ ਕਰ ਰਹੇ ਵਿਦਿਆਰਥੀ ਇੰਜੀਨੀਅਰ ਪੰਕਜ ਸ਼ਰਮਾ ਨੂੰ ਸੀਐੱਸਆਈਆਰ ਸੀਨੀਅਰ ਖੋਜ ਫੈਲੋਸ਼ਿਪ ਨਾਲ ਨਵਾਜ਼ਿਆ ਗਿਆ ਹੈ। ਇਹ ਫੈਲੋਸ਼ਿਪ ਵਿਗਿਆਨਕ ਤੇ ਉਦਯੋਗਿਕ ਖੋਜ ਪ੫ੀਸ਼ਦ ਭਾਰਤ ਸਰਕਾਰ ਵੱਲੋਂ ਡਾਕਟਰੇਟ ਕਰ ਰਹੇ ਚੋਣਵੇਂ ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਹੈ। ਪੰਕਜ ਸ਼ਰਮਾ ਗਰੀਨ ਹਾਊਸ ਵਿੱਚ ਸਟਰਾਅਬੇਰੀ ਦੀ ਕਾਸ਼ਤ ਅਤੇ ਪੌਸ਼ਟਿਕਤਾ ਦੇ ਵਿਕਾਸ ਸਬੰਧੀ ਡਾ. ਰਾਕੇਸ਼ ਸ਼ਾਰਦਾ ਦੀ ਨਿਗਰਾਨੀ ਹੇਠ ਆਪਣਾ ਖੋਜ ਕਾਰਜ ਕਰ ਰਿਹਾ ਹੈ। ਅਪ੫ੈਲ 2018 ਵਿੱਚ ਹੋਈ ਆਈਸੀਏਆਰ ਦੀ ਰਾਸ਼ਟਰੀ ਯੋਗਤਾ ਪ੫ੀਖਿਆ ਵੀ ਪੰਕਜ ਸ਼ਰਮਾ ਨੇ ਪਾਸ ਕੀਤੀ ਹੋਈ ਹੈ। ਭੂਮੀ ਤੇ ਪਾਣੀ ਇੰਜੀਅਰਿੰਗ ਵਿਭਾਗ ਦੇ ਮੁਖੀ ਡਾ. ਰਾਜਨ ਅਗਰਵਾਲ ਨੇ ਇਸ ਪ੫ਾਪਤੀ ਲਈ ਪੰਕਜ ਸ਼ਰਮਾ ਅਤੇ ਉਸਦੇ ਨਿਗਰਾਨ ਦੋਵਾਂ ਨੂੰ ਵਧਾਈ ਦਿੱਤੀ। ਡੀਨ ਪੋਸਟ ਗ੫ੈਜੂਏਟ ਸਟੱਡੀਜ਼ ਡਾ. ਗੁਰਿੰਦਰ ਕੌਰ ਸਾਂਘਾ ਨੇ ਵੀ ਇਸ ਮੌਕੇ ਵਿਦਿਆਰਥੀ ਨੂੰ ਵਧਾਈ ਦਿੱਤੀ।