ਚੰਗਾ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀ ਸਨਮਾਨਤ
Publish Date:Wed, 20 Nov 2019 06:18 PM (IST)

ਸਟਾਫ਼ ਰਿਪੋਰਟਰ, ਖੰਨਾ : ਏਐੱਸ ਗਰੱੁਪ ਆਫ਼ ਇੰਸਟੀਚਿਊਸ਼ਨਸ ਖੰਨਾ ਦੇ ਵਿਦਿਆਰਥੀਆਂ ਨੇ ਆਈਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਕਰਵਾਏ ਤਿੰਨ ਦਿਨਾਂ ਇੰਟਰ ਜ਼ੋਨਲ ਯੂਥ ਫੈਸਟੀਵਲ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਨ੍ਹਾਂ ਮੁਕਾਬਲਿਆਂ 'ਚ ਕਾਲਜ ਦੇ ਵਿਦਿਆਰਥੀ ਜੋਤੀ ਕੌਰ ਨੇ ਕੋਲਾਜ ਮੇਕਿੰਗ 'ਚ ਪਹਿਲਾ ਸਥਾਨ ਪ੍ਰਰਾਪਤ, ਆਸ਼ੂਤੋਸ਼ ਨੇ ਕਵਿਤਾ ਪੜ੍ਹਨ 'ਚ ਪਹਿਲਾ ਸਥਾਨ, ਹਰਸਿਮਰਨ ਕੌਰ ਤੇ ਨਿਕਿਤਾ ਨੇ ਵਾਰ ਗਾਉਣ 'ਚ ਦੂਜਾ ਸਥਾਨ ਹਾਸਲ ਕੀਤਾ। ਮਾਈਮ 'ਚ ਹਰਮਨਪ੍ਰਰੀਤ ਕੌਰ, ਹਰਵਿੰਦਰ, ਸੋਨਜੀਤ ਕੌਰ, ਦਿਸ਼ਾ, ਗੁਰਲੀਨ ਕੌਰ, ਜੋਤੀ ਕੌਰ ਦੀ ਟੀਮ ਨੇ ਤੀਜਾ ਸਥਾਨ ਪ੍ਰਰਾਪਤ ਕੀਤਾ। ਵਿਦਿਆਰਥੀਆਂ ਦਾ ਸੰਸਥਾ 'ਚ ਪੁੱਜਣ 'ਤੇ ਪ੍ਰਧਾਨ ਵਕੀਲ ਰਾਜੀਵ ਰਾਏ ਮਹਿਤਾ, ਮੀਤ ਪ੍ਰਧਾਨ ਸੁਸ਼ੀਲ ਕੁਮਾਰ, ਜਨਰਲ ਸਕੱਤਰ ਵਕੀਲ ਬੀਕੇ ਬੱਤਰਾ, ਕਾਲਜ ਸਕੱਤਰ ਵਕੀਲ ਨਵੀਨ ਥੰਮਣ, ਕਾਲਜ ਦੇ ਡਾਇਰੈਕਟਰ ਡਾ. ਹਰਪ੍ਰਰੀਤ ਸਿੰਘ ਵੱਲੋਂ ਸਨਮਾਨ ਕੀਤਾ ਗਿਆ। ਉਨ੍ਹਾਂ ਅਧਿਆਪਕਾਂ, ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਚੰਗਾ ਪ੍ਰਦਰਸ਼ਨ ਕਰਨ 'ਤੇ ਵਧਾਈ ਦਿੱਤੀ।
