ਪੱਤਰ ਪ੍ਰਰੇਰਕ, ਸਮਰਾਲਾ : ਬਹਿਲੋਲਪੁਰ ਰੋਡ 'ਤੇ ਪੁਲ ਬਣਾਉਣ ਦੀ ਮੰਗ ਨੂੰ ਲੈ ਕੇ ਚੱਲ ਰਹੀ ਭੁੱਖ ਹੜਤਾਲ ਮੰਗਲਵਾਰ ਨੂੰ 14ਵੇਂ ਦਿਨ 'ਚ ਦਾਖ਼ਲ ਹੋ ਗਈ। ਭੁੱਖ ਹੜਤਾਲ 'ਤੇ ਪਿੰਡ ਬਾਲਿਉਂ ਤੋਂ ਮਹਿੰਦਰ ਸਿੰਘ, ਟਹਿਲ ਸਿੰਘ, ਹਰਬੰਸ ਸਿੰਘ, ਗੁਰਮੀਤ ਸਿੰਘ ਤੇ ਦਲਜੀਤ ਸਿੰਘ ਬੈਠੇ।

ਪੁਲ ਬਣਾਓ-ਸੰਘਰਸ਼ ਕਮੇਟੀ ਦੇ ਕਨਵੀਨਰ ਅਮਰਜੀਤ ਸਿੰਘ ਬਾਲਿਉਂ ਤੇ ਸੰਤੋਖ ਸਿੰਘ ਨਾਗਰਾ ਨੇ ਕਿਹਾ ਕਿ ਜਦੋਂ ਤਕ ਨੈਸ਼ਨਲ ਅਥਾਰਿਟੀ ਉਨ੍ਹਾਂ ਨੂੰ ਪੁਲ ਬਣਾਉਣ ਦਾ ਨੋਟੀਫਿਕੇਸ਼ਨ ਲਿਆ ਕੇ ਨਹੀਂ ਦਿਖਾਉਂਦੀ, ਉਦੋਂ ਤਕ ਭੁੱਖ ਹੜਤਾਲ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਭੁੱਖ ਹੜਤਾਲ 'ਤੇ ਬੈਠਣ ਲਈ ਇਲਾਕੇ ਦੇ ਪੀੜਤ ਪਿੰਡਾਂ ਦੇ ਲੋਕਾਂ ਤੋਂ ਬਹੁਤ ਉਤਸ਼ਾਹ ਮਿਲ ਰਿਹਾ ਹੈ, ਰੋਜ਼ਾਨਾ ਸੈਂਕੜੇ ਵਿਅਕਤੀ ਇਸ ਰੋਸ ਧਰਨੇ 'ਚ ਪੁਲ ਦੀ ਮੰਗ ਲਈ ਸਮੂਲੀਅਤ ਕਰਦੇ ਹਨ। ਅੱਜ ਦੇ ਧਰਨੇ 'ਚ ਦਲਜੀਤ ਸਿੰਘ ਬਰਮਾ, ਕਰਨੈਲ ਸਿੰਘ ਬਰਮਾ, ਸੁਖਵਿੰਦਰ ਸਿੰਘ, ਮਲਕੀਤ ਸਿੰਘ, ਕੁਲਵਿੰਦਰ ਸਿੰਘ ਝਾੜ ਸਾਹਿਬ, ਸੁਰਿੰਦਰ ਸਿੰਘ ਭਰਥਲਾ, ਸਿੰਕਦਰ ਸਿੰਘ, ਭੁਪਿੰਦਰ ਸਿੰਘ ਹਰਿਉਂ, ਗੁਰਮੇਲ ਸਿੰਘ ਹਰਿਉਂ, ਤੀਰਥ ਸਿੰਘ ਸਾਬਕਾ ਸਰਪੰਚ ਸਿਹਾਲਾ, ਕਮਲਜੀਤ ਸਿੰਘ ਟੱਪਰੀਆਂ, ਬਿਕਰਮਜੀਤ ਸਿੰਘ ਹਰਿਉਂ, ਜਸਵੰਤ ਸਿੰਘ ਹਰਿਉਂ, ਸਵਰਨ ਸਿੰਘ ਹਰਿਉਂ,ਅਵਤਾਰ ਸਿੰਘ ਟੱਪਰੀਆਂ, ਜਸਵਿੰਦਰ ਸਿੰਘ ਹਰਿਉਂ, ਬਲਦੇਵ ਸਿੰਘ ਹਰਿਉਂ, ਗੁਰਮੀਤ ਸਿੰਘ ਹਰਿਉਂ, ਅਜਮੇਰ ਸਿੰਘ ਗਹਿਲੇਵਾਲ, ਨਿਰਮਲ ਸਿੰਘ ਮੁਸ਼ਕਾਬਾਦ, ਅਵਤਾਰ ਸਿੰਘ ਸਾਬਕਾ ਸਰਪੰਚ ਗਹਿਲੇਵਾਲ, ਸਾਬਕਾ ਪ੍ਰਰੋ. ਬਲਜੀਤ ਸਿੰਘ ਬੌਂਦਲੀ, ਜਥੇਦਾਰ ਜਸਮੇਲ ਸਿੰਘ ਬੌਂਦਲੀ ਆਦਿ ਸ਼ਾਮਿਲ ਹੋਏ।