ਪੱਤਰ ਪ੍ਰਰੇਰਕ, ਲੁਧਿਆਣਾ : ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਵੱਲੋਂ ਕੰਨਿਆ ਭਰੂਣ ਹੱਤਿਆ ਦੀ ਰੋਕਥਾਮ ਅਤੇ ਜਾਗਰੂਕ ਕਰਨ ਲਈ ਸੰਤੁਲਨ ਪ੍ਰਕਲਪ ਦੇ ਅਧੀਨ 'ਤੂੰ ਹੈ ਸ਼ਕਤੀ' ਨਾਮਕ ਮੁਹਿੰਮ ਦੇ ਅਧੀਨ ਹਰਨਾਮਪੁਰਾ ਆਸ਼ਰਮ 'ਚ ਪ੍ਰਰੇਰਣਾਦਾਇਕ ਪ੍ਰਰੋਗਰਾਮ ਕਰਵਾਇਆ ਗਿਆ। ਪ੍ਰਰੋਗਰਾਮ ਦੀ ਸ਼ੁਰੂਆਤ 'ਹਮ ਮੇਂ ਹੋ ਸ਼ਕਤੀ ਹੈ ਮੀਰਾ ਝਾਂਸੀ ਰਾਣੀ' ਭਜਨ ਦੇ ਗਾਇਨ ਨਾਲ ਕੀਤਾ। ਇਸ ਮੌਕੇ ਸਾਧਵੀ ਨੀਰਜਾ ਭਾਰਤੀ ਨੇ ਹਾਜ਼ਰੀਨ ਅੌਰਤਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਵੈਸੇ ਤਾਂ ਸਮਾਜ ਵਿੱਚ ਅਨੇਕਾਂ ਕੁਰੀਤੀਆਂ ਪਨਪ ਰਹੀਆਂ ਹਨ, ਜਿਨ੍ਹਾਂ ਵਿੱਚ ਨਿੱਕੇ ਬੱਚਿਆਂ ਵਿੱਚ ਵੱਧਦੀ ਚਰਿੱਤਰਹੀਣਤਾ ਜਾਂ ਨਸ਼ਾ ਪਰ ਸਾਡੇ ਸਮਾਜ ਦੇ ਮੱਥੇ 'ਤੇ ਜੇਕਰ ਕਲੰਕ ਦਾ ਟਿੱਕਾ ਲਗਾਇਆ ਹੈ ਤਾਂ ਉਹ ਸਮਾਜ ਵਿੱਚ ਮੁੰਡੇ-ਕੁੜੀ ਦੀ ਛੋਟੀ ਮਾਨਸਿਕਤਾ ਨੇ ਜਿਸਦੇ ਚੱਲਦੇ ਲੋਕ ਧੀਆਂ ਨੂੰ ਜਨਮ ਤੋਂ ਪਹਿਲਾਂ ਮੌਤ ਦੇ ਘਾਟ ਉਤਾਰ ਰਹੇ ਹਨ। ਸਮਾਜ ਵਿੱਚ ਕੰਨਿਆ ਭਰੂਣ ਹੱਤਿਆ ਤੇਜ਼ੀ ਨਾਲ ਵੱਧਦਾ ਹੋਇਆ ਇਕ ਿਘਨੌਣਾ ਅਪਰਾਧ ਹੈ, ਜਿਸਦਾ ਹੱਲ ਸਿਰਫ਼ ਅਤੇ ਸਿਰਫ਼ ਜਾਗਰੂਕਤਾ ਹੀ ਹੈ। ਜੇਕਰ ਅਸੀਂ ਇਹ ਸਮਝ ਲਈਏ ਕਿ ਮੁੰਡੇ ਕੁੜੀ ਵਿੱਚ ਕੋਈ ਫਰਕ ਨਹੀਂ, ਅਸੀਂ ਆਪਣੀ ਘਟੀਆ ਮਾਨਸਕਿਤਾ ਦਾ ਦਾਇਰਾ ਵੱਡਾ ਕਰ ਲਈਏ ਤਾਂ ਆਪਣੇ ਆਪ ਹੀ ਇਸ ਸਮੱਸਿਆ ਦਾ ਹੱਲ ਮਿਲ ਜਾਏਗਾ। ਅੱਗੇ ਸਾਧਵੀ ਤਪੱਸਵਨੀ ਭਾਰਤੀ ਨੇ ਕਿਹਾ ਕਿ ਬੇਟਾ ਯਾਨੀ ਪੁੱਤਰ ਪੁ ਅਰਥਾਤ ਨਰਕ ਤ੍ ਮਤਲਬ ਤਾਰਨੇ ਵਾਲਾ ਅਰਥਾਤ ਜੋ ਨਰਕ ਤੋਂ ਤਾਰ ਦੇ, ਉਹੀ ਪੁੱਤਰ ਹੈ, ਪਰ ਪ੍ਰਸ਼ਨ ਇਹ ਹੈ ਕਿ ਮੌਜੂਦਾ ਸਮੇਂ ਜੋ ਪੁੱਤਰ ਖੁਦ ਨਸ਼ੇ ਦੀ ਦਲ ਦਲ ਵਿੱਚ ਫਸ ਰਿਹਾ ਹੈ, ਕੱਲ ਉਹ ਆਪਣੇ ਮਾਪਿਆਂ ਨੂੰ ਨਰਕ ਤੋਂ ਕਿਵੇਂ ਪਾਰ ਕਰੇਗਾ? ਮੁਕਤੀ ਦੀ ਜੇਕਰ ਇੱਛਾ ਹੈ ਤਾਂ ਅੱਜ ਹੀ ਨਾਰੀ ਨੂੰ ਆਪਣੀ ਗਰਿਮਾ ਨੂੰ ਜਾਣਨਾ ਹੋਵੇਗਾ, ਉਸਨੂੰ ਆਪਣੀ ਸ਼ਕਤੀ ਨੂੰ ਜਾਣਨਾ ਪਵੇਗਾ, ਉਸਨੂੰ ਅਧਿਆਤਮਿਕ ਮਾਰਗ 'ਤੇ ਚੱਲਣਾ ਪਵੇਗਾ। ਆਖੀਰ ਵਿੱਚ ਸਾਧਵੀ ਪ੍ਰਰਾਗਲਵਾ ਭਾਰਤੀ ਨੇ ਹਾਜ਼ਰੀਨ ਅੌਰਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਨਾਰੀ ਨੂੰ ਜਾਗਰੂਕ ਕਰ ਲਈ ਨਾਟਕ ਦਾ ਮੰਚਨ ਵੀ ਕੀਤਾ ਗਿਆ।