ਰਾਜਿੰਦਰ ਸਿੰਘ ਡਾਂਗੋ, ਪੱਖੋਵਾਲ

ਹਰੇਕ ਸਾਲ ਦੀ ਤਰ੍ਹਾਂ ਸਰਕਾਰੀ ਹਾਈ ਸਕੂਲ ਘੁੰਗਰਾਣਾ ਵਿਖੇ ਐੱਨਆਰਆਈ ਜਗਤਾਰ ਸਿੰਘ ਅਮਰੀਕਾ ਅਤੇ ਸੁਖਰਾਜ ਸਿੰਘ ਅਮਰੀਕਾ ਵਜੋਂ ਸਕੂਲ ਦੇ ਵਿਦਿਆਰਥੀਆਂ ਨੂੰ ਕਾਪੀਆਂ ਅਤੇ ਰਜਿਸਟਰ ਵੰਡੇ ਗਏ। ਇਸ ਮੌਕੇ ਗੁਰਜੈਪਾਲ ਸਿੰਘ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆ ਵੀ ਜਗਤਾਰ ਸਿੰਘ ਅਮਰੀਕਾ ਦੇ ਪਰਿਵਾਰਕ ਮੈਬਰਾਂ ਵਲੋਂ ਸਕੂਲ ਦੇ ਵਿਦਿਆਰਥੀਆਂ ਨੂੰ ਸਾਰੇ ਵਿਸ਼ਿਆਂ ਦੇ ਕੰਮ ਲਈ ਮੁਫਤ ਕਾਪੀਆਂ ਅਤੇ ਰਜਿਸਟਰ ਦਿੱਤੇ ਗਏ। ਸਟਾਫ ਵਲੋਂ ਐੱਨਆਰਆਈ ਦਾਨੀ ਪਰਿਵਾਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਜਗਦੀਪ ਸਿੰਘ ਿਢਲੋਂ, ਸੁਖਜੀਵਨ ਸਿੰਘ, ਅਰਮਾਨਦੀਪ ਸਿੰਘ, ਹਰਸ਼ਪ੍ਰਰੀਤ ਸਿੰਘ, ਸਹਿਜਪ੍ਰਰੀਤ ਸਿੰਘ, ਰੁਪਿੰਦਰ ਕੌਰ, ਕਮਲਜੀਤ ਕੌਰ, ਇੰਦਰਵੀਰ ਕੌਰ, ਅਜਮੇਰ ਸਿੰਘ ਮੁਕੇਸ ਕੁਮਾਰ ਹਾਜ਼ਰ ਸਨ।