ਸਤੀਸ਼ ਗੁਪਤਾ, ਚੌਂਕੀਮਾਨ : ਪਿੰਡ ਸਵੱਦੀ ਕਲਾਂ ਵਿਖੇ ਆਮ ਆਦਮੀ ਪਾਰਟੀ ਦੇ ਹਲਕਾ ਦਾਖਾ ਦੇ ਇੰਚਾਰਜ ਡਾ. ਕੇਐੱਨਐੱਸ ਕੰਗ ਨੇ ਪਿੰਡ ਸਵੱਦੀ ਕਲਾਂ ਤੋਂ ਭੂੰਦੜੀ ਤਕ ਬਣਨ ਵਾਲੀ ਸੜਕ ਤੇ ਪ੍ਰਰੀਮਿਕਸ ਪਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਡਾ. ਕੇਐੱਨਐੱਸ ਕੰਗ ਨੇ ਕਿਹਾ ਪਿੰਡ ਸਵੱਦੀ ਕਲਾਂ ਤੋਂ ਭੂੰਦੜੀ ਤਕ ਬਣਨ ਵਾਲੀ ਸੜਕ 4 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗੀ ਤੇ ਜੇਕਰ ਕੋਈ ਵੀ ਅਫਸਰ ਸੜਕ ਬਣਾਉਣ 'ਚ ਕੁਤਾਹੀ ਕਰੇਗਾ ਉਸ ਨੁੰ ਬਖਸ਼ਿਆ ਨਹੀਂ ਜਾਵੇਗਾ।

ਇਸ ਮੌਕੇ ਡਾ. ਕੇਐੱਨਐੱਸ ਕੰਗ ਨੇ ਕਿਹਾ ਸੂਬੇ ਦੀ ਮਾਨ ਸਰਕਾਰ ਦਾ ਮੁੱਖ ਮਕਸਦ ਸੂਬੇ 'ਚੋਂ ਨਸ਼ਾ, ਬੇਰੁਜ਼ਗਾਰੀ, ਭਿ੍ਸਟਾਚਾਰ ਤੇ ਰਿਸ਼ਵਤਖੋਰੀ ਖਤਮ ਕਰਕੇ ਮੁੜ ਸੋਨੇ ਦੀ ਚਿੜੀ ਬਣਾਉਣਾ ਹੈ। ਇਸ ਮੌਕੇ ਪਿੰਡ ਸਵੱਦੀ ਕਲਾਂ, ਸਵੱਦੀ ਪੱਛਮੀ, ਤਲਵੰਡੀ ਖੁਰਦ, ਤਲਵੰਡੀ ਕਲਾਂ, ਭਰੋਵਾਲ ਕਲਾਂ ਤੇ ਭੂੰਦੜੀ ਤੋਂ ਵੱਡੀ ਗਿਣਤੀ ਪੁੱਜੇ 'ਆਪ' ਵਲੰਟੀਅਰਾਂ ਵੱਲੋਂ ਡਾ. ਕੇਐੱਨਐੱਸ ਕੰਗ ਦਾ ਧੰਨਵਾਦ ਕੀਤਾ। ਇਸ ਮੌਕੇ ਪੀਡਬਲਿਊਡੀ ਵਿਭਾਗ ਦੇ ਏਈ ਵਾਸੂ, ਸਾਬਕਾ ਜ਼ਿਲ੍ਹਾ ਪ੍ਰਰੀਸ਼ਦ ਮੈਂਬਰ ਕੁਲਦੀਪ ਸਿੰਘ ਭਰੋਵਾਲ, ਮਾਸਟਰ ਅਵਤਾਰ ਸਿੰਘ ਬਿੱਲੂ ਵਲੈਤੀਆ, ਗਿਆਨੀ ਹਰਪ੍ਰਰੀਤ ਸਿੰਘ ਸਰਾਂ ਤਲਵੰਡੀ, ਜਗਦੀਪ ਸਿੰਘ ਖਾਲਸਾ, ਸਤਵਿੰਦਰ ਸਿੰਘ, ਮਹਿੰਦਰ ਸਿੰਘ, ਜਸਪਾਲ ਸਿੰਘ, ਸੁਖਦੇਵ ਸਿੰਘ, ਪੁਨੀਤ ਕੁਮਾਰ, ਕੁਲਦੀਪ ਸਿੰਘ ਕੀਪਾ, ਉਂਕਾਰ ਸਿੰਘ, ਡਾ. ਕੁਲਵੰਤ ਸਿੰਘ, ਬਲਵੀਰ ਸਿੰਘ ਬਿੱਟੂ ਆਦਿ ਹਾਜ਼ਰ ਸਨ।