ਸੰਜੀਵ ਗੁਪਤਾ, ਜਗਰਾਓਂ

ਪਹਿਲਾਂ ਬਲਾਕ ਤੇ ਜ਼ਿਲ੍ਹਾ ਪ੫ੀਸ਼ਦ ਅਤੇ ਫਿਰ ਪੰਚਾਇਤ ਚੋਣਾਂ 'ਚ ਪੁਲਿਸ ਦੇ ਰੁਝ ਜਾਣ ਕਾਰਨ ਮੁੜ ਨਸ਼ਾ ਤਸਕਰੀ 'ਚ ਸਿਰ ਚੁੱਕਣ ਵਾਲਿਆਂ 'ਤੇ ਫਿਰ ਜਬਰਦਸਤ ਸਿਕੰਜਾ ਕਸਿਆ ਜਾਵੇਗਾ। ਇਹ ਸ਼ਿਕੰਜਾ ਇਸ ਵਾਰ ਐੱਸਐੱਸਪੀ ਵਰਿੰਦਰ ਸਿੰਘ ਬਰਾੜ ਖੁਦ ਕੱਸਣ ਜਾ ਰਹੇ ਹਨ। ਐੱਸਐੱਸਪੀ ਬਰਾੜ ਨੇ ਮੰਨਿਆ ਕਿ ਪਿਛਲੇ ਕੁਝ ਸਮੇਂ ਵਿਚ ਨਸ਼ਾ ਤਸਕਰ ਆਪਣੀ ਪੁਰਾਣੀ ਆਦਤਾਂ 'ਤੇ ਆ ਗਏ ਸਨ ਪਰ ਇਨ੍ਹਾਂ ਵਿਚੋਂ ਕਈਆਂ ਨੂੰ ਪਿਛਲੇ ਕੁਝ ਦਿਨਾਂ ਵਿਚ ਹੀ ਕਾਬੂ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਬਨਾਉਣ ਲਈ ਉਹ ਸਿੱਧਾ ਪਬਲਿਕ ਦੇ ਨਾਲ ਜੁੜਣਗੇ। ਇਸ ਦੇ ਲਈ ਉਹ ਸ਼ੁਕਰਵਾਰ ਨੂੰ ਇਕ ਨਵੀਂ ਈਮੇਲ ਆਈਡੀ ਜਨਤਾ ਨੂੰ ਸੂਚਨਾ ਦੇਣ ਲਈ ਜਾਰੀ ਕਰਨਗੇ। ਇਹ ਈਮੇਲ ਉਨ੍ਹਾਂ ਦੀ ਪਰਸਨਲ ਹੋਵੇਗੀ ਅਤੇ ਦਿਨ ਵਿਚ ਸਮੇਂ ਸਮੇਂ ਸਿਰ ਇਸ ਈਮੇਲ ਆਈਡੀ ਨੂੰ ਚੈਕ ਕਰਕੇ ਜਨਤਾ ਵੱਲੋਂ ਨਸ਼ਾ ਤਸੱਕਰਾਂ ਖਿਲਾਫ ਭੇਜੀ ਗਈ ਸੂਚਨਾ 'ਤੇ ਨਾਲ ਦੀ ਨਾਲ ਕਾਰਵਾਈ ਸ਼ੁਰੂ ਹੋਵੇਗੀ। ਈਮੇਲ 'ਤੇ ਸੂਚਨਾ ਦੇਣ ਵਾਲੇ ਪੁਲਿਸ ਦੇ ਸਹਿਯੋਗੀ ਨਾਮ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ। ਇਥੋਂ ਤੱਕ ਕਿ ਉਨ੍ਹਾਂ ਤੋਂ ਬਾਅਦ ਪਬਲਿਕ ਦੀ ਸੂਚਨਾ 'ਤੇ ਕਾਰਵਾਈ ਕਰਨ ਵਾਲੀ ਟੀਮ ਨੂੰ ਵੀ ਇਹ ਨਾਮ ਨਹੀਂ ਦੱਸੇ ਜਾਣਗੇ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਨੂੰ ਪੂਰੀ ਤਰ੍ਹਾਂ ਨੱਥ ਪਾਉਣ ਲਈ ਬੇਹਦ ਸਖਤੀ ਨਾਲ ਕੰਮ ਲਿਆ ਜਾਵੇਗਾ। ਇਸ ਲਈ ਉਨ੍ਹਾਂ ਦੀ ਜ਼ੇਰੇ ਨਿਗਰਾਨੀ ਵਿਚ ਕਈ ਟੀਮਾਂ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਤਿਆਰ ਰਹਿਣਗੀਆਂ। ਉਨ੍ਹਾ ਜਨਤਾ ਨੂੰ ਅਪੀਲ ਕੀਤੀ ਕਿ ਆਪਣੇ ਇਲਾਕੇ ਨੂੰ ਨਸ਼ਾ ਮੁਕਤ ਕਰਨ ਲਈ ਸਹਿਯੋਗ ਕਰਨ। ਐੱਸਐੱਸਪੀ ਬਰਾੜ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ 'ਚ ਐੱਨਡੀਪੀਐਸ ਐਕਟ ਤਹਿਤ 27 ਮੁਕੱਦਮੇ ਦਰਜ ਕਰਕੇ 31 ਵਿਅਕਤੀਆਂ ਨੂੰ ਗਿ੫ਫਤਾਰ ਕੀਤਾ ਗਿਆ ਹੈ। ਇਨ੍ਹਾਂ ਤੋਂ 77 ਕਿਲੋ ਭੁੱਕੀ, 1880 ਗੋਲੀਆਂ ਕੈਪਸੂਲ, 470 ਗ੫ਾਮ ਹੈਰੋਇਨ ਅਤੇ 152 ਗ੫ਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਜਾ ਚੁੱਕਾ ਹੈ।

-ਐੱਸਐੱਸਪੀ ਨੂੰ ਕੀਤਾ ਸਨਮਾਨਿਤ

ਸੇਵਾ ਮੁਕਤ ਪੁਲਿਸ ਵੈਲਫੇਅਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਵੱਲੋਂ ਐੱਸਐੱਸਪੀ ਵਰਿੰਦਰ ਸਿੰਘ ਬਰਾੜ ਨੂੰ ਜ਼ਿਲ੍ਹੇ 'ਚ ਚੰਗੀਆਂ ਸੇਵਾਵਾਂ ਨਿਭਾਉਣ ਬਦਲੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।