ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ

ਗੁਰੂ ਘਰ ਦਾ ਸ਼ੁਕਰਾਨਾ ਕਰਨ ਲਈ ਉਸਤਾਦ ਸੁਰਿੰਦਰ ਿਛੰਦਾ ਦੇ ਸ਼ਗਿਰਦ ਅਤੇ ਗਾਇਕ ਹੰਸ ਰਾਜ ਸਲਾਰਪੁਰੀ ਵੱਲੋਂ ਆਪਣੇ ਗ੍ਹਿ ਵਿਖੇ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ। ਉਪਰੰਤ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਅੰਮਿ੍ਤਸਰ ਤੋਂ ਪੁੱਜੇ ਕੀਰਤਨੀਏ ਜੱਥੇ ਨੇ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਕੀਰਤਨੀਏ ਜੱਥੇ ਨੂੰ ਬਾਬਾ ਨਿਰਮਲ ਦਾਸ ਰਾਇਪੁਰ ਰਸੂਲਪੁਰ ਵਾਲਿਆਂ ਵੱਲੋਂ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਗਤਾਂ ਲਈ ਅਤੁੱਟ ਲੰਗਰ ਵੀ ਵਰਤਾਇਆ ਗਿਆ। ਅੰਤ ਵਿੱਚ ਪਰਿਵਾਰ ਵੱਲੋਂ ਆਈਆਂ ਹੋਈਆਂ ਸਭ ਸੰਗਤਾਂ ਦਾ ਧੰਨਵਾਦ ਕਰਦਿਆਂ ਉਸਤਾਦ ਸੁਰਿੰਦਰ ਿਛੰਦਾ ਨੇ ਕਿਹਾ ਕਿ ਬਹੁਤ ਹੀ ਭਾਗਾਂ ਵਾਲੇ ਹੁੰਦੇ ਹਨ ਉਹ ਇਨਸਾਨ ਜਿੰਨ੍ਹਾਂ ਨੂੰ ਗੁਰੂ ਸਾਹਿਬ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ। ਗਾਇਕ ਸਲਾਰਪੁਰੀ ਦੀ ਸ਼ਲਾਘਾ ਕਰਦਿਆਂ ਿਛੰਦਾ ਨੇ ਕਿਹਾ ਕਿ ਹੰਸ ਨੇ ਹਮੇਸ਼ਾਂ ਧਾਰਮਿਕ ਗੀਤਾਂ ਨੂੰ ਪਹਿਲ ਦਿੱਤੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਿਮਲਾ (ਹਿਮਾਚਲ ਪ੍ਰਦੇਸ਼) ਤੋਂ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਚੰਦਰ ਸ਼ੇਖਰ ਆਜਾਦ, ਜੀ ਗਰੀਨ ਸੁਸਾਇਟੀ ਬੀਆਰਐੱਸ ਨਗਰ ਦੇ ਸਲਾਹਕਾਰ ਸਤੀਸ਼ ਸੱਗੜ, ਸਮਾਜਸੇਵੀ ਜਰਨੈਲ ਸਿੰਘ ਤੂਰ, ਬਾਬਾ ਜੋਗਿੰਦਰ ਸਿੰਘ, ਸੰਤ ਰਾਮ, ਸ਼ਾਦੀ ਰਾਮ ਯੂਐੱਸਏ, ਪ੍ਰਰੇਮ ਸਿੰਘ, ਪਿ੍ਰਯੰਕਾ ਮੀਨਾ, ਜੇਈ ਹਰਭਜ ਰਾਮ, ਗਾਇਕ ਜਗਪਾਲ ਸਿੰਘ ਜੱਗਾ, ਰਵਿੰਦਰ ਜਿੰਮੀ ਅਤੇ ਮਾਸਟਰ ਪ੍ਰਰੇਮ ਕੁਮਾਰ ਆਦਿ ਹਾਜ਼ਰ ਸਨ।