ਸੁਖਦੇਵ ਗਰਗ, ਜਗਰਾਓਂ : ਸ਼ਿਵਾਲਿਕ ਮਾਡਲ ਸਕੂਲ ਦੇ ਖਿਡਾਰੀਆਂ ਨੇ ਕਿੱਕ ਬਾਕਸਿੰਗ ਦੇ ਸੂਬਾ ਪੱਧਰੀ ਮੁਕਾਬਲਿਆਂ 'ਚੋਂ ਤਿੰਨ ਮੈਡਲ ਜਿੱਤੇ। ਸਕੂਲ ਦੇ ਪ੍ਰਧਾਨ ਅਪਾਰ ਸਿੰਘ, ਵਾਈਸ ਪ੍ਰਧਾਨ ਮੀਨਾਕਸ਼ੀ ਮਹਿਤਾ, ਡਾਇਰੈਕਟਰ ਡੀ.ਕੇ. ਸ਼ਰਮਾ ਅਤੇ ਪਿ੍ਰੰਸੀਪਲ ਨੀਲਮ ਸ਼ਰਮਾ ਨੇ ਖਿਡਾਰੀਆਂ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਕਿੱਕ ਬਾਕਸਿੰਗ ਦੇ 65ਵੀਂ ਰਾਜ ਪੱਧਰੀ ਸਕੂਲੀ ਖੇਡਾਂ 'ਚੋਂ ਇਕ ਸਿਲਵਰ ਅਤੇ ਦੋ ਬਰੋਨਜ਼ ਮੈਡਲ ਹਾਸਲ ਕੀਤਾ। ਉਨ੍ਹਾਂ ਦੱਸਿਆ ਕਿ ਅੰਡਰ-17 'ਚੋਂ ਸਿਮਰਨ ਵਰਮਾ ਬਰੋਨਜ਼ ਮੈਡਲ, ਅੰਡਰ-14 'ਚੋਂ ਕਪਿਲ ਨੇ 37 ਸਿਲਵਰ ਮੈਡਲ, ਅੰਡਰ-17 'ਚੋਂ ਖੇਮਨ ਨੇ ਬਰੋਨਜ਼ ਮੈਡਲ ਜਿੱਤਿਆ ਜਦਕਿ ਮੁਕਾਬਲੇ ਵਿਚ ਨਵਨੂਰ ਕੌਰ ਅਤੇ ਨਿਖਿਲ ਨੇ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ। ਉਨ੍ਹਾਂ ਖਿਡਾਰੀਆਂ ਤੇ ਡੀਪੀ ਅਧਿਆਪਕ ਗਗਨਦੀਪ ਸਿੰਘ ਨੂੰ ਵਧਾਈਆਂ ਦਿੱਤੀਆਂ ਜਿਨ੍ਹਾਂ ਦੀ ਸਖ਼ਤ ਮਿਹਨਤ ਸਦਕਾ ਇਹ ਜਿੱਤਾਂ ਪ੍ਰਰਾਪਤ ਹੋਈਆਂ।