ਹਰਪ੍ਰਰੀਤ ਸਿੰਘ ਮਾਂਹਪੁਰ, ਜੌੜੇਪੁਲ ਜਰਗ : ਪਿੰਡ ਜਰਗ ਵਿਖੇ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਸ਼ੋ੍ਮਣੀ ਅਕਾਲੀ ਦਲ-ਬਸਪਾ ਗੱਠਜੋੜ ਦੀ ਅਹਿਮ ਮੀਟਿੰਗ ਸੀਨੀਅਰ ਅਕਾਲੀ ਆਗੂ ਸਾਬਕਾ ਬਲਾਕ ਸੰਮਤੀ ਮੈਂਬਰ ਨਰਿੰਦਰ ਸਿੰਘ ਮੰਡੇਰ ਜਰਗ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਮੁੱਖ ਮਹਿਮਾਨ ਵਜੋਂ ਵਿਪੁਲ ਕੁਮਾਰ ਇੰਚਾਰਜ ਬਸਪਾ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸਨ।

ਸ਼ੋ੍ਮਣੀ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਵੱਲੋਂ ਸ਼ੋ੍ਮਣੀ ਅਕਾਲੀ ਦਲ ਬਾਦਲ ਦੇ ਕੌਮੀ ਮੀਤ ਪ੍ਰਧਾਨ ਉੱਘੇ ਸਮਾਜ ਸੇਵਕ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ, ਵਿਪੁਲ ਕੁਮਾਰ ਕੌਮੀ ਬਸਪਾ ਇੰਚਾਰਜ, ਡਾ. ਜਸਪ੍ਰਰੀਤ ਸਿੰਘ ਬੀਜਾ ਸੰਭਾਵੀ ਉਮੀਦਵਾਰ ਹਲਕਾ ਪਾਇਲ, ਸਿਆਸੀ ਮਾਮਲਿਆਂ ਕਮੇਟੀ ਮੈਂਬਰ ਹਰਜੀਵਨਪਾਲ ਸਿੰਘ ਗਿੱਲ ਦੋਰਾਹਾ ਤੇ ਗੁਰਪ੍ਰਰੀਤ ਸਿੰਘ ਲਾਪਰਾਂ, ਦਫ਼ਤਰ ਇੰਚਾਰਜ ਅਵਤਾਰ ਸਿੰਘ ਧਮੋਟ, ਜਿਲਾ ਪ੍ਰਧਾਨ ਜਥੇਦਾਰ ਰਘਵੀਰ ਸਿੰਘ ਸਹਾਰਨਮਾਜਰਾ, ਸੀਨੀਅਰ ਅਕਾਲੀ ਸਰਗਰਮ ਆਗੂ ਨਰਿੰਦਰ ਸਿੰਘ ਮੰਡੇਰ ਜਰਗ ਸਾਬਕਾ ਬਲਾਕ ਸੰਮਤੀ ਮੈਂਬਰ, ਸਰਕਲ ਜਥੇਦਾਰ ਜਸਵੀਰ ਸਿੰਘ ਨਿਜਾਮਪੁਰ ਬਸਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਲਲਹੇੜੀ, ਬਸਪਾ ਆਗੂ ਰਾਮ ਸਿੰਘ ਗੋਗੀ, ਬਸਪਾ ਪਾਇਲ ਪ੍ਰਧਾਨ ਸਤਿਨਾਮ ਸਿੰਘ ਪਾਇਲ, ਸਾਬਕਾ ਚੇਅਰਮੈਨ ਚੇਤ ਸਿੰਘ ਰੌਣੀ, ਯੂਥ ਹਲਕਾ ਪ੍ਰਧਾਨ ਸਰਬਜੀਤ ਸਿੰਘ ਲੱਕੀ ਰੌਣੀ, ਯੂਥ ਆਗੂ ਜਸਵੀਰ ਸਿੰਘ ਗੀਗਾ ਜਰਗ, ਵਿੱਕੀ ਬੇਰ ਕਲਾਂ, ਿਛੰਦਰ ਸਿੰਘ ਚਾਪੜਾ ਸਮੇਤ ਹੋਰਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

ਸਿਆਸੀ ਮਾਮਲਿਆਂ ਕਮੇਟੀ ਮੈਂਬਰ ਹਰਜੀਵਨਪਾਲ ਸਿੰਘ ਗਿੱਲ ਦੋਰਾਹਾ, ਜ਼ਿਲ੍ਹਾ ਜਥੇਦਾਰ ਰਘਵੀਰ ਸਿੰਘ ਸਹਾਰਨਮਾਜਰਾ, ਬਸਪਾ ਦੇ ਹਲਕਾ ਇੰਚਾਰਜ ਸੰਭਾਵੀ ਉਮੀਦਵਾਰ ਡਾ. ਜਸਪ੍ਰਰੀਤ ਸਿੰਘ ਬੀਜਾ ਤੇ ਨਰਿੰਦਰ ਸਿੰਘ ਮੰਡੇਰ ਜਰਗ ਨੇ ਕਿਹਾ ਮੌਜੂਦਾ ਕਾਂਗਰਸ ਦੀ ਸੂਬਾ ਸਰਕਾਰ ਹਰ ਫਰੰਟ 'ਤੇ ਫੇਲ੍ਹ ਹੋ ਚੁੱਕੀ ਹੈ। ਇੰਜੀ. ਜਗਦੇਵ ਸਿੰਘ ਬੋਪਾਰਾਏ ਨੇ ਕਿਹਾ ਜਿਹੜੇ ਨੌਜਵਾਨ ਉਨ੍ਹਾਂ ਕੋਲ ਪਹਿਲਾਂ ਹੀ ਕੰਮ ਕਰਦੇ ਸਨ, ਵਿਧਾਇਕ ਉਨ੍ਹਾਂ ਨੂੰ ਹੀ ਰੁਜ਼ਗਾਰ ਦੇਣ ਦੀਆਂ ਲਿਸਟਾਂ ਬਣਾ ਕੇ ਝੂਠੇ ਅੰਕੜੇ ਪੇਸ਼ ਕਰਕੇ ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ। ਉਨ੍ਹਾਂ ਕਿਹਾ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡਾਂਗਾ।

ਇਸ ਤੋਂ ਇਲਾਵਾ ਵਿਧਾਨ ਸਭਾ ਹਲਕਾ ਪਾਇਲ ਤੋਂ ਸੰਭਾਵੀ ਉਮੀਦਵਾਰ ਜਸਪ੍ਰਰੀਤ ਸਿੰਘ ਦੀ ਜਿੱਤ ਯਕੀਨੀ ਬਣਾਉਣ ਉਹ ਹਰ ਪੱਖੋਂ ਸਹਾਇਤਾ ਕਰਕੇ ਅੰਦਰ ਨਵਾਂ ਇਤਿਹਾਸ ਸਿਰਜਣਗੇ। ਇਸ ਮੌਕੇ ਜਤਿੰਦਰ ਸਿੰਘ ਸਾਬਕਾ ਸਰਪੰਚ ਜਰਗ, ਸਰਗਰਮ ਆਗੂ ਰਾਜਿੰਦਰ ਕੁਮਾਰ ਰਾਜੂ ਘਈ, ਰਮਨੀਸ਼ ਕੁਮਾਰ ਘਈ, ਯੂਥ ਅਕਾਲੀ ਆਗੂ ਪੰਚ ਭਵਨਦੀਪ ਸਿੰਘ ਮੰਡੇਰ, ਪੰਚ ਗੁਰਮੀਤ ਸਿੰਘ ਘੋਲੀ, ਦਰਸ਼ਨ ਸਿੰਘ ਸਾਬਕਾ ਪੰਚ, ਬਾਬਾ ਹਰੀ ਸਿੰਘ ਮੰਡੇਰ ਸਾਬਕਾ ਪੰਚ, ਰਾਮਿੰਦਰ ਸੂਦ, ਜਗਦੇਵ ਸਿੰਘ ਮੰਡੇਰ, ਬਲਜੀਤ ਸਿੰਘ ਬੱਬੂ ਜਰਗ, ਅਮਰ ਸਿੰਘ ਮੰਡੇਰ, ਹਰਬੰਤ ਸਿੰਘ ਪਟਵਾਰੀ, ਜਤਿੰਦਰ ਸਿੰਘ ਨੰਨੂ, ਤੇਜਿੰਦਰ ਸਿੰਘ ਮੰਡੇਰ, ਵਿੱਕੀ ਘਈ, ਲਖਵੀਰ ਸਿੰਘ, ਸੁਖਵਿੰਦਰ ਸਿੰਘ, ਵਰਮਜੀਤ ਸਿੰਘ, ਲਖਵੀਰ ਸਿੰਘ, ਮੇਜਰ ਸਿੰਘ ਮੰਡੇਰ, ਵਿਜੇ ਕੁਮਾਰ ਪਾਇਲ, ਬੂਟਾ ਸਿੰਘ ਰੌਣੀ, ਗੁਰਮੇਲ ਸਿੰਘ ਮੰਡੇਰ, ਗੁਰਸੇਵਕ ਸਿੰਘ, ਜਸਪ੍ਰਰੀਤ ਸਿੰਘ ਕਾਕਾ, ਗੁਰਮੀਤ ਸਿੰਘ ਪੱਪੂ ਆਦਿ ਹਾਜ਼ਰ ਸਨ।