ਹਰਪ੍ਰਰੀਤ ਸਿੰਘ ਮਾਂਹਪੁਰ, ਜੌੜੇਪੁਲ ਜਰਗ : ਸਥਾਨਕ ਪਿੰਡ ਜਰਗ ਦੇ ਜੰਮਪਲ ਪੰਜਾਬ ਊਰਜਾ ਸਰੋਤ (ਪੰਜਾਬ ਜੈਨਕੋ ਲਿਮਟਿਡ) ਦੇ ਸੂਬਾ ਚੇਅਰਮੈਨ ਬਣੇ ਨਵਜੋਤ ਸਿੰਘ ਮੰਡੇਰ ਜਰਗ ਦੀ ਨਿਯੁਕਤੀ 'ਤੇ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਸਰਪੰਚ ਜਸਪ੍ਰਰੀਤ ਸਿੰਘ ਸੋਨੀ ਸਮੂਹ ਗ੍ਰਾਮ ਪੰਚਾਇਤ ਜਰਗ ਤੇ ਸ੍ਰੀ ਗੁਰਦੁਆਰਾ ਹਰਗੋਬਿੰਦਪੁਰਾ ਸਾਹਿਬ ਪ੍ਰਬੰਧਕ ਕਮੇਟੀ ਜਰਗ ਦੇ ਪ੍ਰਧਾਨ ਪਿ੍ਰਤਪਾਲ ਸਿੰਘ ਜਰਗ ਸਮੂਹ ਪ੍ਰਬੰਧਕਾਂ ਵੱਲੋਂ ਗੁਰਦੁਆਰਾ ਸ੍ਰੀ ਹਰਗੋਬਿੰਦਪੁਰਾ ਸਾਹਿਬ ਜਰਗ ਵਿਖੇ ਲੋਈ ਤੇ ਸਿਰੋਪਾਓ ਦੇਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।
ਨਵਨਿਯੁਕਤ ਚੇਅਰਮੈਨ ਨਵਜੋਤ ਸਿੰਘ ਮੰਡੇਰ ਜਰਗ ਨੇ 'ਆਪ' ਦੇ ਕਨਵੀਨਰ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਉਹ ਪੰਜਾਬ ਸਰਕਾਰ ਵੱਲੋਂ ਸੌਂਪੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।
ਇਸ ਮੌਕੇ ਸਰਪੰਚ ਜਸਪ੍ਰਰੀਤ ਸਿੰਘ ਸੋਨੀ ਬਾਈ ਜਰਗ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਪਿ੍ਰਤਪਾਲ ਸਿੰਘ, ਦਵਿੰਦਰ ਸਿੰਘ ਵੀਡੀਓ, ਕਮਲਜੀਤ ਸਿੰਘ ਪੱਪੂ, ਪੰਚ ਧਰਮਿੰਦਰ ਸਿੰਘ ਮੰਡੇਰ, ਜਸਵੀਰ ਸਿੰਘ ਕਾਲਾ, ਜਰਗ ਯੂਥ ਕਲੱਬ ਦੇ ਪ੍ਰਧਾਨ ਚਰਚਿਤ ਗਾਇਕ ਅਕਸ਼ਦੀਪ ਸਿੰਘ ਗੋਲਡੀ ਮੰਡੇਰ, ਪੰਚ ਗੁਰਪ੍ਰਰੀਤ ਸਿੰਘ ਗੁਰੀ, ਪੰਚ ਕੁਲਵੰਤ ਸਿੰਘ ਕਾਂਤਾ, ਹਰਮਿੰਦਰ ਸਿੰਘ, ਅਮਰਜੀਤ ਸਿੰਘ ਬੋਪਾਰਾਏ, ਸੁਖਵਿੰਦਰ ਸਿੰਘ ਖੱਖੀ, ਮਾ. ਲਖਵਿੰਦਰ ਸਿੰਘ ਲਾਲੀ, ਡਾ. ਪਰਮਜੀਤ ਸਿੰਘ ਪੰਮੀ ਆਦਿ ਹਾਜ਼ਰ ਸਨ।