ਪਰਗਟ ਸੇਹ, ਬੀਜਾ : ਕਸਬਾ ਬੀਜਾ ਦਾ ਪਹਿਲਾ ਤੇ ਇਕ ਮਾਤਰ ਪੋ੍-ਇਮੀਗ੍ਰੇਸ਼ਨ ਤੇ ਆਈਲੈਟਸ ਸੈਂਟਰ ਆਧੂਨਿਕ ਸਹੂਲਤਾਂ ਨਾਲ ਲੈਸ ਵਧੀਆ ਸਿੱਖਿਆ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਇਹ ਜਾਣਕਾਰੀ ਸੈਂਟਰ ਦੇ ਐੱਮਡੀ ਦੀਪ ਖੱਟੜਾ ਨੇ ਦਿੱਤੀ। ਉਨ੍ਹਾਂ ਕਿਹਾ ਹੋਰ ਵੀ ਵੱਡੇ ਸ਼ਹਿਰਾਂ 'ਚ ਆਈਲੈਟਸ ਤੇ ਇਮੀਗ੍ਰੇਸ਼ਨ ਸੈਂਟਰ ਹਨ, ਜਿੱਥੇ ਇਹੀ ਸਿੱਖਿਆ ਸਹੂਲਤਾਂ ਮਹਿੰਗੀਆਂ ਫ਼ੀਸਾਂ ਦੇ ਕੇ ਮਿਲਦੀਆਂ ਹਨ। ਉਨ੍ਹਾਂ ਦੱਸਿਆ ਵੀਜ਼ਾ ਸਬੰਧੀ ਫ਼ੀਸਾਂ ਵੀ ਵੀਜ਼ਾ ਲੱਗਣ ਤੋਂ ਬਾਅਦ ਲਈਆਂ ਜਾਂਦੀਆਂ ਹਨ ਤੇ ਗ਼ਰੀਬ ਪਰਿਵਾਰਾਂ ਦੇ ਵਿਦਿਆਰਥੀਆਂ ਨੂੰ ਫ਼ੀਸਾਂ 'ਚ ਵਿਸ਼ੇਸ਼ ਰਿਆਇਤ ਦਿੱਤੀ ਜਾਂਦੀ ਹੈ। ਆਈਲੈਟਸ ਦੇ ਨਾਲ ਨਾਲ ਅੰਗਰੇਜ਼ੀ ਸਿੱਖਣ ਦੀਆਂ ਕਲਾਸਾਂ ਵਿਸ਼ੇਸ਼ ਤੌਰ 'ਤੇ ਲਾਈਆਂ ਜਾਂਦੀਆਂ ਹਨ, ਜਿਸ 'ਚ ਉਮਰ ਸੀਮਾ ਕੋਈ ਨਹੀਂ ਹੈ।