ਜੇਐੱਨਐੱਨ, ਲੁਧਿਆਣਾ : ਢੋਲੇਵਾਲ ਇਲਾਕੇ 'ਚ ਸਾਥੀਆਂ ਸਮੇਤ ਸਹੁਰਾ ਘਰ 'ਚ ਆਏ ਜਵਾਈ ਨੇ ਆਪਣੇ ਸਹੁਰੇ ਤੇ ਦੋ ਗੁਆਂਢੀਆਂ 'ਤੇ ਹਮਲਾ ਕਰ ਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀਆਂ ਨੂੰ ਜਦੋਂ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਤਾਂ ਵਾਪਸੀ ਦੌਰਾਨ ਮੁਲਜ਼ਮਾਂ ਨੇ ਫਿਰ ਤੋਂ ਹਮਲਾ ਕਰ ਦਿੱਤਾ।

ਹੁਣ ਥਾਣਾ-6 ਦੀ ਪੁਲਿਸ ਨੇ ਮੁਲਜ਼ਮਾਂ 'ਤੇ ਕੇਸ ਦਰਜ ਕਰ ਕੇ ਛਾਣਬੀਣ ਸ਼ੁਰੂ ਕੀਤੀ ਹੈ। ਏਐੱਸਆਈ ਬਲਵੀਰ ਸਿੰਘ ਅਨੁਸਾਰ ਉਨ੍ਹਾਂ ਦੀ ਪਛਾਣ ਗੁਰਦੁਆਰਾ ਰੇਰੂ ਸਾਹਿਬ ਦੇ ਨੇੜੇ ਰਹਿਣ ਵਾਲੇ ਜਵਾਈ ਸੰਦੀਪ ਸਿੰਘ, ਢੋਲੇਵਾਲ ਨਿਵਾਸੀ ਗੋਪੀ, ਪ੍ਰਭਾਤ ਨਗਰ ਨਿਵਾਸੀ ਨਿੱਕਾ, ਜਗਤਾਰ ਸਿੰਘ, ਮਨਪ੍ਰਰੀਤ ਸਿੰਘ, ਹੈੱਪੀ ਤੇ ਹਰਦੀਪ ਸਿੰਘ ਦੇ ਰੂਪ 'ਚ ਹੋਈ। ਪੁਲਿਸ ਨੇ ਜਮਾਲਪੁਰ ਦੇ ਪਿੰਡ ਕੁਲੀਏਵਾਲ ਨਿਵਾਸੀ ਗੁਰਪ੍ਰਰੀਤ ਸਿੰਘ ਦੇ ਬਿਆਨ 'ਤੇ ਉਨ੍ਹਾਂ ਦੇ ਖ਼ਿਲਾਫ਼ ਕੇਸ ਦਰਜ ਕੀਤਾ। ਆਪਣੇ ਬਿਆਨ 'ਚ ਉਸ ਨੇ ਦੱਸਿਆ ਕਿ ਉਹ ਆਪਣੀ ਮਾਸੀ ਦੇ ਘਰ ਗਿਆ ਹੋਇਆ ਸੀ। ਉਸੇ ਦੌਰਾਨ ਮਾਸੀ ਦੇ ਗੁਆਂਢ 'ਚ ਰਹਿਣ ਵਾਲੇ ਸੁਖਵਿੰਦਰ ਸਿੰਘ 'ਤੇ ਉਸ ਦੇ ਜਵਾਈ ਨੇ ਸ਼ਰਾਬ ਦੇ ਨਸ਼ੇ 'ਚ ਹਮਲਾ ਕਰ ਦਿੱਤਾ। ਸੁਖਵਿੰਦਰ ਸਿੰਘ ਨੂੰ ਬਚਾਉਣ ਆਏ ਸ਼ੇਰ ਸਿੰਘ ਨੂੰ ਵੀ ਮੁਲਜ਼ਮ ਨੇ ਜ਼ਖ਼ਮੀ ਕਰ ਦਿੱਤਾ। ਜਦੋਂ ਉਹ ਲੋਕ ਸਿਵਲ ਹਸਪਤਾਲ ਤੋਂ ਵਾਪਸ ਪਰਤ ਰਹੇ ਸਨ, ਤਾਂ ਮੁਲਜ਼ਮ ਨੇ ਗੁਰਪ੍ਰਰੀਤ ਸਿੰਘ 'ਤੇ ਵੀ ਹਮਲਾ ਕਰ ਦਿੱਤਾ। ਬਲਵੀਰ ਸਿੰਘ ਨੇ ਕਿਹਾ ਕਿ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ, ਜਲਦ ਹੀ ਉਸ ਨੂੰ ਗਿ੍ਫ਼ਤਾਰ ਕਰ ਲਿਆ ਜਾਵੇਗਾ।