ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ

ਕਲਯੁਗੀ ਪੁੱਤ ਵੱਲੋਂ ਬਾਥਰੂਮ ਵਿੱਚ ਨਹਾ ਰਹੀ ਮਾਂ ਉੱਪਰ ਹਮਲਾ ਕਰਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ ਸ਼ਰਮਸਾਰ ਕਰਨ ਵਾਲੇ ਇਸ ਮਾਮਲੇ ਵਿੱਚ ਥਾਣਾ ਡਵੀਜ਼ਨ ਨੰਬਰ ਅੱਠ ਦੀ ਪੁਲਿਸ ਨੂੰ ਨੌਜਵਾਨ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਉਸ ਨੂੰ ਗਿ੍ਫਤਾਰ ਕਰ ਲਿਆ ਹੈ ਪੁਲਿਸ ਨੂੰ ਜਾਣਕਾਰੀ ਦਿੰਦਿਆਂ 65 ਸਾਲਾ ਅੌਰਤ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਕਹਿਣੇ ਵਿੱਚ ਨਹੀਂ ਸੀ ਜਿਸ ਚੱਲਦਿਆਂ ਕੁਝ ਸਾਲ ਪਹਿਲੋਂ ਹੀ ਉਸ ਨੂੰ ਬੇਦਖਲ ਕਰ ਦਿੱਤਾ ਗਿਆ ਸੀ ਜੁਲਾਈ ਮਹੀਨੇ ਵਿੱਚ ਅੌਰਤ ਦੇ ਪਤੀ ਦੀ ਮੌਤ ਤੋਂ ਬਾਅਦ ਲੜਕਾ ਜਬਰਦਸਤੀ ਘਰ ਅੰਦਰ ਵੜ ਆਇਆ ਅੌਰਤ ਨੇ ਪੁਲਿਸ ਨੇ ਦੱਸਿਆ ਕਿ ਉਹ ਹਰ ਰੋਜ਼ ਕੁੱਟਮਾਰ ਕਰਕੇ ਪ੍ਰਰਾਪਰਟੀ ਵੇਚਣ ਦਾ ਦਬਾਅ ਬਣਾਉਂਦਾ ਸਵੇਰੇ ਅੱਠ ਵਜੇ ਦੇ ਕਰੀਬ ਅੌਰਤ ਬਾਥਰੂਮ ਵਿਚ ਨਹਾ ਰਹੀ ਸੀ, ਇਸੇ ਦੌਰਾਨ ਬੇਟੇ ਨੇ ਬਾਥਰੂਮ ਵਿੱਚ ਵੜ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਫਿਰ ਧੱਕੇ ਨਾਲ ਫੈਕਟਰੀ ਦੀ ਚਾਬੀ ਲੈ ਕੇ ਚਲਾ ਗਿਆ ਇਸ ਮਾਮਲੇ ਵਿੱਚ ਅੌਰਤ ਨੇ ਤੁਰੰਤ ਥਾਣਾ ਦਰਜ ਨੰਬਰ ਅੱਠ ਦੀ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਂਚ ਅਧਿਕਾਰੀ ਤਰਸੇਮ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮਾਂ ਦੇ ਬਿਆਨਾਂ ਉੱਪਰ ਪੁੱਤਰ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਉਸ ਨੂੰ ਗਿ੍ਫਤਾਰ ਕਰ ਲਿਆ ਹੈ।