ਸਟਾਫ ਰਿਪੋਰਟਰ, ਲੁਧਿਆਣਾ : ਚੈਂਬਰ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗ ਉਤਪਾਦਨ 'ਚ ਸੁਧਾਰ ਕਰਨ ਅਤੇ ਛੋਟੀਆਂ ਕਮੀਆਂ ਨੂੰ ਘੱਟ ਕਰਨ ਲਈ 11 ਤੋਂ 14 ਅਗਸਤ ਤਕ ਚਾਰ ਦਿਨਾਂ ਦੀ ਵਰਕਸ਼ਾਪ ਦਾ ਪ੍ਰਬੰਧ ਕਰੇਗੀ। ਵਰਕਸ਼ਾਪ 'ਚ ਅਸਫਲਤਾ ਤੇ ਪ੍ਰਭਾਵ ਵਿਸ਼ਲੇਸ਼ਣ ਬਾਰੇ ਵਿਸਥਾਰ 'ਚ ਵਿਚਾਰਾਂ ਕੀਤੀਆਂ ਜਾਣਗੀਆਂ। ਆਟੋਮੋਟਿਵ ਸੈਕਟਰ 'ਚ 'ਸਟੈਂਡਰਡ ਇੰਟਰਨੈਸ਼ਨਲ ਆਟੋਮੋਟਿਵ ਟਾਸਕ ਫੋਰਸ' (916 16949-2016) ਨੂੰ ਹੁਣ ਆਟੋ ਸੈਕਟਰ ਵਿੱਚ ਸਭ ਤੋਂ ਵਧੀਆ ਮਿਆਰ ਮੰਨਿਆ ਜਾਂਦਾ ਹੈ। ਵੱਡੀਆਂ ਕੰਪਨੀਆਂ ਵੀ ਗੁਣਵੱਤਾ ਦੇ ਮਿਆਰਾਂ ਦਾ ਫੈਸਲਾ ਕਰਦੀਆਂ ਹਨ। ਇੱਕ ਮਹੱਤਵਪੂਰਨ ਪੈਰਾਮੀਟਰ (916 16949) ਹੈ ਇਸ ਰਾਹੀਂ ਕਿਸੇ ਵੀ ਉਤਪਾਦ ਤੋਂ ਨਿਰਮਾਣ ਕਰਨ ਤੋਂ ਪਹਿਲਾਂ ਇਸ ਦੇ ਪੂਰੇ ਮਿਆਰ ਜਾਣੇ ਜਾਂਦੇ ਹਨ ਇਸ 'ਚ ਪੂਰਾ ਅਭਿਆਸ ਕੀਤਾ ਜਾਂਦਾ ਹੈ। ਇਹ ਕੱਚੇ ਮਾਲ ਤੋਂ ਲੈ ਕੇ ਨਿਰਮਾਣ ਕਰਕੇ ਭੇਜਣ ਤੱਕ ਦੇ ਸਾਰੇ ਕਾਰਕਾਂ ਨੂੰ ਕਵਰ ਕਰਦਾ ਹੈ। ਚਾਰ ਦਿਨਾ ਵਰਕਸ਼ਾਪ 'ਚ ਸਨਅਤਾਂ ਦੀਆਂ ਸੰਭਾਵਿਤ ਸਮੱਸਿਆਵਾਂ ਦਾ ਨਿਪਟਾਰਾ ਕਰਨ ਦੀ ਸਿਖਲਾਈ ਦਿੱਤੀ ਜਾਵੇਗੀ ਵਰਕਸ਼ਾਪ 'ਚ ਟਾਰ ਇੰਡਸਟਰੀ ਦੇ ਸੀਈਓ ਤੇ ਐੱਨਪੀਸੀ ਅਤੇ ਕੁਆਲਿਟੀ ਕੌਂਸਲ ਦੇ ਮਾਨਤਾ ਪ੍ਰਰਾਪਤ ਸਲਾਹਕਾਰ ਐੱਸਬੀ ਸਿੰਘ ਸ਼ਾਮਲ ਹੋਣਗੇ ਚੈਂਬਰ ਦੇ ਮੁਖੀ ਉਪਕਾਰ ਸਿੰਘ ਆਹੂਜਾ ਨੇ ਕਿਹਾ ਕਿ ਅੱਜ ਆਟੋ ਸੈਕਟਰ 'ਚ ਉਦਯੋਗ ਤੇਜ਼ੀ ਨਾਲ ਵਧ ਰਿਹਾ ਹੈ। ਇਹ ਸਿਖਲਾਈ ਕੰਪਨੀਆਂ ਵਾਸਤੇ ਅੱਗੇ ਵਧਣ ਲਈ ਮਹੱਤਵਪੂਰਨ ਹੈ। ਇਸ 'ਚ ਗੁਣਵੱਤਾ ਉਤਪਾਦ ਨਿਰਮਾਣ ਤੇ ਨਾਲ ਹੀ ਨੁਕਸਾਨ ਘੱਟ ਕਰਨ 'ਚ ਮਹੱਤਵਪੂਰਨ ਸਹਾਇਤਾ ਹੋਵੇਗੀ।