ਸੁਖਦੇਵ ਗਰਗ, ਜਗਰਾਓਂ

ਜਗਰਾਓਂ ਦੇ ਸੇਂਟ ਮਹਾਂਪ੍ਰਗਿਆ ਸਕੂਲ 'ਚ ਮੰਗਲਵਾਰ ਨੂੰ ਅੱਤਵਾਦੀ ਵਿਰੋਧੀ ਦਿਵਸ ਮਨਾਉਂਦੇ ਹੋਏ ਦੋ ਫ਼ੌਜੀ ਜਵਾਨਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸਕੂਲ ਦੇ ਡਾਇਰੈਕਟਰ ਵਿਸ਼ਾਲ ਜੈਨ, ਪਿ੍ਰੰਸੀਪਲ ਡਾਕਟਰ ਪੁਨੀਤ ਅਮਨਦੀਪ ਸਿੰਘ ਸੋਹੀ, ਵਾਈਸ ਪਿ੍ਰੰਸੀਪਲ ਲਖਿੰਦਰ ਸਿੰਘ, ਅਧਿਆਪਕਾ ਅਮਰਜੀਤ ਕੌਰ ਅਤੇ ਐੱਨਸੀਸੀ ਕੇਅਰ ਟੇਕਰ ਅਜੇ ਪਾਲ ਨੇ ਵਿਦਿਆਰਥੀਆਂ ਨੂੰ ਆਤੰਕਵਾਦ ਤੋਂ ਜਾਣੂ ਕਰਵਾਉਂਦੇ ਹੋਏ ਇਸ ਤੋਂ ਕਿਵੇਂ ਬਚ ਸਕਦੇ ਹਾਂ, ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਆਪਸੀ ਮੇਲ ਜੋਲ ਤੇ ਆਪਸੀ ਭਾਈਚਾਰੇ 'ਚ ਰਹਿਣ ਲਈ ਪ੍ਰਰੇਰਿਤ ਕੀਤਾ। ਇਸ ਮੌਕੇ ਅਮਰਜੀਤ ਕੌਰ ਨੇ ਕਵਿਤਾ ਪੇਸ਼ ਕੀਤੀ ਜਦਕਿ ਦਸਵੀਂ ਦੀ ਵਿਦਿਆਰਥਣ ਖੁਸ਼ਪ੍ਰਰੀਤ ਨੇ ਵਿਦਿਆਰਥੀਆਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੰਦੇ ਹੋਏ ਦੇਸ਼ ਹਿੱਤ ਕੰਮ ਕਰਨ ਅਤੇ ਚੰਗੇ ਰਾਸ਼ਟਰ ਦਾ ਨਿਰਮਾਣ ਕਰਨ ਲਈ ਪ੍ਰਰੇਰਿਤ ਕੀਤਾ। ਇਸ ਮੌਕੇ ਪੰਜਾਬ ਬਟਾਲੀਅਨ ਦੇ ਜਵਾਨ ਲਖਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਦਿਆਰਥਣਾਂ ਨੇ 'ਲੱਗੀ ਨਜ਼ਰ ਪੰਜਾਬ' ਨੂੰ ਗੀਤ ਆਪਣੀ ਮਿੱਠੀ ਦੇ ਮਨਮੋਹਨ ਆਵਾਜ਼ ਵਿੱਚ ਪੇਸ਼ ਕੀਤਾ।