ਜੇਐੱਨਐੱਨ, ਲੁਧਿਆਣਾ : ਜਨਰਲ ਸਟੋਰ ਦੀ ਆੜ 'ਚ ਚਾਈਨਾ ਡੋਰ ਵੇਚ ਰਹੇ ਇਕ ਦੁਕਾਨਦਾਰ ਨੂੰ ਥਾਣਾ ਹੈਬੋਵਾਲ ਦੀ ਪੁਲਿਸ ਨੇ ਗਿ੍ਰਫ਼ਤਾਰ ਕੀਤਾ ਹੈ। ਉਸ ਦੇ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ।

ਏਐੱਸਆਈ ਗਿਆਨ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਹੈਬੋਵਾਲ ਦੀ ਦੁਰਗਾਪੁਰੀ ਨਿਵਾਸੀ ਸੋਮੇਸ਼ ਕੁਮਾਰ ਦੇ ਰੂਪ 'ਚ ਹੋਈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਦੁਰਗਾ ਪੁਰੀ ਇਲਾਕੇ 'ਚ ਉਹ ਜਨਰਲ ਸਟੋਰ ਚਲਾਉਂਦਾ ਹੈ। ਉਸੇ ਦੀ ਆੜ 'ਚ ਉਹ ਸਰਕਾਰ ਵੱਲੋਂ ਪਾਬੰਦੀਸ਼ੁਦਾ ਚਾਈਨਾ ਡੋਰ ਵੇਚਣ ਦਾ ਕੰਮ ਕਰ ਰਿਹਾ ਹੈ। ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਕਰ ਕੇ ਉਸ ਦੇ ਕਬਜ਼ੇ 'ਚੋਂ ਚਾਈਨਾ ਡੋਰ ਦੇ 29 ਗੱਟੂ ਬਰਾਮਦ ਕੀਤੇ।