ਲੁਧਿਆਣਾ, ਜੇਐਨਐਨ : ਆਬਕਾਰੀ ਟੀਮ ਨੇ ਵੱਡੀ ਸਫ਼ਲਤਾ ਹਾਸਲ ਕਰਦਿਆਂ 600 ਬੋਤਲਾਂ (50 ਪੇਟੀਆਂ) ਦੇਸੀ ਸ਼ਰਾਬ ਸਮੇਤ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਆਬਕਾਰੀ ਅਧਿਕਾਰੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਲੁਧਿਆਣਾ ਦੇ ਸਹਾਇਕ ਕਮਿਸ਼ਨਰ ਰਾਜੇਸ਼ ਏਰੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਰਾਬ ਤਸਕਰਾਂ ਨੂੰ ਨੱਥ ਪਾਉਣ ਲਈ ਮੁਹਿੰਮ ਚਲਾਈ ਗਈ ਹੈ। ਇਸ ਕਾਰਨ ਅੱਜ ਦੋਰਾਹਾ ਅਤੇ ਸਮਰਾਲਾ ਤੋਂ ਦੋ ਸ਼ਰਾਬ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ ਨੇ ਦੱਸਿਆ ਕਿ ਸਾਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋਸ਼ੀ ਹਰਿਆਣਾ ਤੋਂ ਇੱਥੇ ਸ਼ਰਾਬ ਵੇਚ ਰਹੇ ਹਨ। ਆਬਕਾਰੀ ਅਧਿਕਾਰੀ ਮਨਪ੍ਰੀਤ ਸਿੰਘ ਨੇ ਪਹਿਲੇ ਮਾਮਲੇ ਵਿਚ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਨੌਜਵਾਨ ਹਰਿਆਣਾ ਤੋਂ ਦੇਸੀ ਸ਼ਰਾਬ ਸਪਲਾਈ ਕਰਨ ਜਾ ਰਿਹਾ ਹੈ।

ਲੁਧਿਆਣਾ ਆਬਕਾਰੀ ਟੀਮ ਨੇ ਦੋਰਾਹਾ ਪੁਲਿਸ ਦੇ ਨਾਲ ਜੀਟੀ ਰੋਡ 'ਤੇ ਨਾਕਾ ਲਗਾਇਆ ਤੇ ਨਾਕਾਬੰਦੀ ਦੌਰਾਨ ਕਾਰ ਵਿਚ ਦੇਸੀ ਸ਼ਰਾਬ ਲਿਜਾ ਰਹੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਮੰਗਲਵਾਰ ਦੇਰ ਰਾਤ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ। ਦੂਜੇ ਮਾਮਲੇ ਵਿਚ ਜਾਣਕਾਰੀ ਦਿੰਦਿਆਂ ਆਬਕਾਰੀ ਅਫ਼ਸਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਸਮਰਾਲਾ ਪੁਲਿਸ ਦੇ ਨਾਲ ਮਿਲ ਕੇ ਦੋਸ਼ੀ ਦੇ ਘਰ ਛਾਪਾ ਮਾਰਿਆ ਅਤੇ ਉਸਨੂੰ ਭਾਰੀ ਮਾਤਰਾ ਵਿਚ ਦੇਸੀ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ। ਉਸ ਦੀ ਪਛਾਣ ਰਾਜੇਸ਼ ਕੁਮਾਰ ਉਰਫ ਨੀਲੂ ਵਜੋਂ ਹੋਈ ਹੈ।

ਮਹਿੰਗੇ ਭਾਅ 'ਤੇ ਵੇਚਦਾ ਸੀ ਸ਼ਰਾਬ

ਦੋਸ਼ੀ ਹਰਿਆਣਾ ਤੋਂ ਸ਼ਰਾਬ ਲਿਆਉਂਦੇ ਸਨ ਅਤੇ ਵੱਖ -ਵੱਖ ਇਲਾਕਿਆਂ ਵਿਚ ਮਹਿੰਗੇ ਭਾਅ 'ਤੇ ਵੇਚਦੇ ਸਨ। ਜਿਸਦੇ ਖਿਲਾਫ ਆਬਕਾਰੀ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਦੋਸ਼ੀ ਤੋਂ ਪੁੱਛਗਿੱਛ ਜਾਰੀ ਹੈ ਕਿ ਉਸਦੇ ਨਾਲ ਇਸ ਧੰਦੇ ਵਿਚ ਹੋਰ ਕੌਣ ਸ਼ਾਮਲ ਹੈ। ਇਸ ਕਾਰਵਾਈ ਦੌਰਾਨ ਆਬਕਾਰੀ ਅਧਿਕਾਰੀ ਮਨਪ੍ਰੀਤ ਸਿੰਘ, ਆਬਕਾਰੀ ਇੰਸਪੈਕਟਰ ਬਲਕਾਰ ਸਿੰਘ, ਕਸ਼ਮੀਰਾ ਸਿੰਘ, ਹਰਜਿੰਦਰ ਸਿੰਘ, ਹਰਦੀਪ ਸਿੰਘ ਅਤੇ ਥਾਣਾ ਦੋਰਾਹਾ ਤੇ ਸਮਰਾਲਾ ਦੇ ਐਸਐਚਓ ਹਾਜ਼ਰ ਸਨ।

Posted By: Ramandeep Kaur