ਸੰਜੀਵ ਗੁਪਤਾ, ਜਗਰਾਓਂ

ਜਗਰਾਓਂ ਪੁਲਿਸ ਵੱਲੋਂ ਭੁੱਕੀ ਤਸਕਰੀ ਕਰਨ ਆਏ ਗੈਂਗ ਦੇ ਇੱਕ ਮੈਂਬਰ ਨੂੰ ਗਿ੍ਫਤਾਰ ਕਰਨ ਅਤੇ ਦੋਵਾਂ ਦੀ ਗਿ੍ਫਤਾਰੀ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ। ਇਨ੍ਹਾਂ ਵਿਚ ਫਰਾਰ ਬਲਜੀਤ ਸਿੰਘ ਉਰਫ ਮੀਤਾ ਪੁੱਤਰ ਬਲਵੀਰ ਸਿੰਘ ਵਾਸੀ ਝਨੇਰ ਜੋ ਨਸ਼ਿਆਂ ਦੇ ਕਾਰੋਬਾਰ ਦਾ ਸ਼ੌਕੀਨ ਹੈ, ਹੁਣ ਤਕ ਉਸ ਖਿਲਾਫ 5 ਨਸ਼ਾ ਤਸਕਰੀ ਦੇ ਮੁਕੱਦਮੇ ਦਰਜ ਹੋਏ।

ਮੁਕੱਦਮਾ ਦਰਜ ਹੁੰਦੇ ਹੀ ਗਿ੍ਫਤਾਰੀ, ਜਮਾਨਤ ਅਤੇ ਫਿਰ ਨਸ਼ਾ ਤਸਕਰੀ ਉਸ ਦਾ ਧੰਦਾ ਬਣ ਚੁੱਕਾ ਹੈ। ਐੱਸਐੱਸਪੀ ਸੋਹਲ ਅਨੁਸਾਰ ਮੀਤਾ ਨੂੰ ਕਈ ਮਾਮਲਿਆਂ 'ਚ ਸਜ਼ਾ ਵੀ ਹੋ ਚੁੱਕੀ ਹੈ। ਸ਼ਜਾ ਕੱਟਣ ਅਤੇ ਪਰੋਲ ਅਤੇ ਜਮਾਨਤ 'ਤੇ ਆਉਂਦੇ ਹੀ ਨਸ਼ਾ ਤਸਕਰੀ ਵਿਚ ਜੁੱਟ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਦਾ ਦੂਸਰਾ ਫਰਾਰ ਸਾਥੀ ਜਗਪ੍ਰਰੀਤ ਸਿੰਘ ਉਰਫ ਗੋਲਡੀ ਪੁੱਤਰ ਗੁਰਪ੍ਰਰੀਤ ਸਿੰਘ ਵੀ ਇਨ੍ਹਾਂ ਨਾਲ ਨਸ਼ਾ ਤਸਕਰੀ 'ਚ ਟਰੇਡ ਹੋ ਚੁੱਕਾ ਹੈ। ਤਿੰਨੋਂ ਮਿਲ ਕੇ ਹੁਣ ਤਕ ਕਈ ਵਾਰ ਰਾਜਸਥਾਨ ਦੇ ਨਾਲ ਲੱਗਦੀਆਂ ਪੰਜਾਬ ਦੀਆਂ ਹੱਦਾਂ ਵਾਲੇ ਸ਼ਹਿਰਾਂ ਵਿਚ ਨਸ਼ਾ ਤਸਕਰੀ ਲਈ ਗਾਹਕਾਂ ਦੀ ਵੱਡੀ ਚੇਨ ਬਣਾ ਰੱਖੀ ਹੈ। ਡਿਮਾਂਡ ਅਨੁਸਾਰ ਆਪਣੇ ਰੱਖੇ ਮਹਿੰਦਰਾ ਪਿੱਕਅਪ 'ਤੇ ਭੁੱਕੀ ਲਿਆ ਕੇ ਸਪਲਾਈ ਕਰਦੇ ਆ ਰਹੇ ਸਨ।

----

-ਫਰਾਰ ਬਲਜੀਤ ਖਿਲਾਫ ਦਰਜ ਮੁਕੱਦਮੇ

-8 ਜੁਲਾਈ, 2007 ਨੂੰ ਥਾਣਾ ਅਹਿਮਦਗੜ੍ਹ ਵਿਖੇ ਨਸ਼ਾ ਤਸਕਰੀ ਦਾ ਮੁਕੱਦਮਾ ਨੰਬਰ 91 ਦਰਜ ਹੈ।

-5 ਨਵੰਬਰ 2009 ਨੂੰ ਥਾਣਾ ਸਦਰ ਮਲੇਰਕੋਟਲਾ ਵਿਖੇ ਮੁਕੱਦਮਾ ਨੰਬਰ 149 ਦਰਜ ਹੈ।

-12 ਜੁਲਾਈ, 2010 ਵਿਚ ਥਾਣਾ ਅਮਰਗੜ੍ਹ ਵਿਖੇ ਮੁਕੱਦਮਾ ਨੰਬਰ 79 ਵਿਚ ਨਸ਼ਾ ਤਸਕਰੀ ਅਧੀਨ ਦਰਜ ਹੈ।

-17 ਅਕਤੂਬਰ, 2011 ਵਿਚ ਥਾਣਾ ਸਦੌੜ ਵਿਖੇ ਮੁਕੱਦਮਾ ਨੰਬਰ 86 ਨਸ਼ਾ ਤਸਕਰੀ ਦਾ ਦਰਜ ਹੈ।

-1 ਫਰਵਰੀ, 2018 ਵਿਚ ਥਾਣਾ ਡੇਹਲੋਂ ਵਿਖੇ ਵੀ ਨਸ਼ਾ ਤਸਕਰੀ ਦਾ ਮੁਕੱਦਮਾ ਦਰਜ ਹੈ।

----

-ਥਾਣੇਦਾਰ ਚਮਕੌਰ ਸਿੰਘ ਦੀ ਬਹਾਦਰੀ 'ਤੇ ਸ਼ਾਬਾਸ਼ੀ

ਜਗਰਾਓਂ ਸੀਆਈਏ ਸਟਾਫ ਦੀ ਪੁਲਿਸ ਵੱਲੋਂ ਗਿ੍ਫਤਾਰ ਕੀਤੇ ਨਸ਼ਾ ਤਸਕਰੀ ਗੈਂਗ ਮਾਮਲੇ ਦਾ ਖੁਲਾਸਾ ਕਰਨ ਵਿਚ ਇੱਕ ਵਾਰ ਫਿਰ ਥਾਣੇਦਾਰ ਚਮਕੌਰ ਸਿੰਘ ਦੇ ਚੰਗੇ ਕੰਮ ਨੂੰ ਐੱਸਐੱਸਪੀ ਚਰਨਜੀਤ ਸਿੰਘ ਸੋਹਲ ਨੇ ਪ੍ਰਰੈਸ ਕਾਨਫਰੰਸ ਵਿਚ ਸਲਾਉਂਦਿਆਂ ਕਿਹਾ ਕਿ ਅਜਿਹੇ ਮਿਹਨਤੀ ਅਫਸਰਾਂ ਦੀ ਨਸ਼ਿਆਂ ਨੂੰ ਖਤਮ ਕਰਨ ਲਈ ਜ਼ਰੂਰਤ ਹੈ।