ਜੇਐੱਨਐੱਨ, ਲੁਧਿਆਣਾ : ਸਾਹਨੇਵਾਲ ਇਲਾਕੇ 'ਚ ਚੂਰਾਪੋਸਤ ਵੇਚ ਰਹੇ ਇਕ ਤਸਕਰ ਨੂੰ ਪੁਲਿਸ ਦੀ ਟਾਸਕ ਫੋਰਸ ਟੀਮ ਨੇ ਗਿ੍ਰਫ਼ਤਾਰ ਕੀਤਾ ਹੈ। ਉਸ ਦੇ ਖ਼ਿਲਾਫ਼ ਥਾਣਾ ਸਾਹਨੇਵਾਲ 'ਚ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।

ਏਐੱਸਆਈ ਜੈਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਪਿੰਡ ਨੰਦਪੁਰ ਦੀ ਪ੍ਰੇਮ ਕਾਲੋਨੀ ਨਿਵਾਸੀ ਬਿੱਟੂ ਦੇ ਰੂਪ 'ਚ ਹੋਈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਘੁੰਮ ਫਿਰ ਕੇ ਚੂਰਾਪੋਸਤ ਤੇ ਅਫ਼ੀਮ ਵੇਚਦਾ ਹੈ। ਸੂਚਨਾ ਦੇ ਆਧਾਰ 'ਤੇ ਪ੍ਰੇਮ ਨਗਰ ਸ਼ਮਸ਼ਾਨ ਘਾਟ ਨੇੜੇ ਕੀਤੀ ਛਾਪੇਮਾਰੀ ਦੌਰਾਨ ਉਸ ਕੋਲੋਂ ਦੋ ਕਿਲੋ ਚੂਰਾਪੋਸਤ ਬਰਾਮਦ ਹੋਇਆ। ਪੁੱਛਗਿਛ 'ਚ ਉਸ ਨੇ ਦੱਸਿਆ ਕਿ ਉਹ ਡਰਾਈਵਰਾਂ ਤੋਂ ਨਸ਼ੀਲੇ ਪਦਾਰਥ ਮੰਗਵਾਉਂਦਾ ਹੈ, ਜਿਸ ਨੂੰ ਉਹ ਆਪਣੇ ਗਾਹਕਾਂ ਨੂੰ ਵੇਚ ਦਿੰਦਾ ਹੈ।