ਅਮਨਪ੍ਰਰੀਤ ਸਿੰਘ ਚੌਹਾਨ, ਲੁਧਿਆਣਾ : ਟਰਾਂਸਪੋਰਟ ਵਿਭਾਗ ਦੇ ਅਧੀਨ ਪੈਂਦੇ ਜ਼ਿਲ੍ਹਾ ਆਰਟੀਏ ਦਫ਼ਤਰ ਵਾਲੇ ਗੌਰਮਿੰਟ ਕਾਲਜ ਦੇ ਨਜ਼ਦੀਕ ਬਣੇ ਆਟੋਮੇਟਿਡ ਡਰਾਈਵਿੰਗ ਟੈਸਟ ਸੈਂਟਰ ਤੇ ਕੰਮ ਕਰਨ ਵਾਲੇ ਸਮਾਰਟ ਚਿੱਪ ਠੇਕਾ ਕੰਪਨੀ ਦੇ ਮੁਲਾਜ਼ਮ ਪਿਛਲੇ ਕਾਫ਼ੀ ਸਮੇਂ ਤੋਂ ਕੰਮ ਕਰਵਾਉਣ ਲਈ ਆਉਣ ਵਾਲੇ ਬਿਨੈਕਾਰਾਂ ਦਾ ਕੰਮ ਦੇਰੀ ਨਾਲ ਕਰਨ ਤੋਂ ਇਲਾਵਾ ਮਾੜਾ ਵਤੀਰਾ ਕਰਣ ਕਾਰਨ ਪਹਿਲਾਂ ਹੀ ਸੁਰਖੀਆਂ 'ਚ ਰਹਿ ਚੁੱਕੇ ਹਨ। ਜਦਕਿ ਪਹਿਲਾਂ ਵੀ ਬਹੁਤ ਸਾਰੇ ਸਮਾਰਟਚਿਪ ਕੰਪਨੀ ਦੇ ਮੁਲਾਜਮ ਵੱਲੋਂ ਲੋਕਾਂ ਦੇ ਡਰਾਈਵਿੰਗ ਲਾਇਸੈਂਸ ਵਾਸਤੇ ਲੱਗਣ ਵਾਲੇ ਦਸਤਾਵੇਜ਼ਾਂ ਵਿੱਚ ਹੇਰ-ਫੇਰ ਕਰਨ ਦੇ ਮਾਮਲੇ ਪਹਿਲਾਂ ਵੀ ਸਾਹਮਣੇ ਆ ਚੁੱਕੇ ਹਨ। ਪਰ ਫਿਰ ਵੀ ਪਤਾ ਨਹੀਂ ਕਿਉਂ ਸਬੰਧਿਤ ਉੱਚ ਅਧਿਕਾਰੀ ਇਨ੍ਹਾਂ ਨੂੰ ਸਬਕ ਸਿਖਾਉਂਣ ਦੀ ਬਜਾਏ ਿਢੱਲ ਦੇ ਕੇ ਕੰਮ ਚਲਾ ਰਹੇ ਹਨ। ਮੰਗਲਵਾਰ ਨੂੰ ਤਾਂ ਉਸ ਵੇਲੇ ਹੱਦ ਹੀ ਹੋ ਗਈ ਜਦ ਡਰਾਈਵਿੰਗ ਟਰੈਕ ਤੇ ਆਪਣਾ ਲਾਇਸੈਂਸ ਲੈਣ ਲਈ ਆਏ ਬਿਨੈਕਾਰ ਨਾਲ ਠੇਕਾ ਮੁਲਾਜਮ ਦੀਪਕ ਨੇ ਮਾੜਾ ਵਤੀਰਾ ਕੀਤਾ ਅਤੇ ਗੱਲ ਥੱਪੜ ਮਾਰਨ ਤੇ ਗਾਲੀ ਗਲੋਚ ਤੱਕ ਪਹੁੰਚ ਗਈ। ਜਦ ਇਸ ਬਾਰੇ ਸ਼ਿਕਾਇਤ ਲੈ ਕੇ ਬਿਨੈਕਾਰ ਡਰਾਈਵਿੰਗ ਟੈਸਟ ਟ੍ਰੈਕ ਦੇ ਇੰਚਾਰਜ ਕਲਰਕ ਅਮਰਦੀਪ ਸਿੰਘ ਕੋਲ ਗਿਆ ਤਾਂ ਉਸ ਨੇ ਵੀ ਮੁਲਾਜ਼ਮ ਦੀ ਗ਼ਲਤੀ ਕੱਢਣ ਦੀ ਬਜਾਏ ਗੱਲ ਨੂੰ ਟਾਲਮਟੋਲ ਕਰਕੇ ਆਪਣਾ ਖਹਿੜਾ ਛੁਡਾਉਣ ਦੀ ਕੋਸ਼ਿਸ਼ ਕੀਤੀ। ਪਰ ਬਿਨੈਕਾਰ ਨੇ ਮੁਲਾਜਮ ਵੱਲੋਂ ਕੀਤਾ ਗਿਆ ਮਾੜਾ ਵਤੀਰਾ ਅਤੇ ਗਲਤੀ ਦਾ ਸਬਕ ਸਿਖਾਉਣ ਵਾਸਤੇ ਜ਼ਿਲ੍ਹਾ ਆਰਟੀਏ ਸਕੱਤਰ ਸੰਦੀਪ ਸਿੰਘ ਨੂੰ ਸਾਰੇ ਮਾਮਲੇ ਬਾਰੇ ਦੱਸਿਆ ਤਾਂ ਉਨ੍ਹਾਂ ਮਾਮਲੇ ਦੀ ਜਾਂਚ ਕਰ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਟੈਕਸੀ ਡਰਾਈਵਰ ਦਾ ਕੰਮ ਕਰਨ ਵਾਲੇ ਗੁਰਮਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੰਗਲਵਾਰ ਨੂੰ ਮੁਲਾਜ਼ਮ ਤੋਂ ਆਪਣਾ ਡਰਾਈਵਿੰਗ ਲਾਇਸੈਂਸ ਬਾਰੇ ਪੁੱਿਛਆ ਤਾਂ ਉਨ੍ਹਾਂ ਕਿਹਾ ਕਿ ਤੁਹਾਡਾ ਡਰਾਈਵਿੰਗ ਲਾਇਸੈਂਸ ਕੋਈ ਹੋਰ ਵਿਅਕਤੀ ਲੈ ਗਿਆ ਹੈ। ਮੁਲਾਜ਼ਮ ਨੇ ਆਪਣੀ ਗਲਤੀ ਛੁਪਾਉਣ ਵਾਸਤੇ ਬਿਨੈਕਾਰ ਤੇ ਭੜਾਸ ਕੱਢਣੀ ਸ਼ੁਰੂ ਕਰ ਦਿੱਤੀ ਪਰ ਇਸ ਵਿੱਚ ਬਿਨੈਕਾਰ ਦਾ ਕੀ ਕਸੂਰ ਹੈ।

ਇਸ ਬਾਰੇ ਪੱਖ ਜਾਣਨ ਲਈ ਜਦ ਆਰਟੀਏ ਸਕੱਤਰ ਸੰਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਮੇਰੇ ਧਿਆਨ ਵਿੱਚ ਹੈ, ਉਨ੍ਹਾਂ ਕਿਹਾ ਕਿ ਉਕਤ ਮੁਲਾਜ਼ਮ ਅਤੇ ਬਿਨੈਕਾਰ ਵਿੱਚ ਹੋਈ ਗੱਲ ਦੀ ਜਾਂਚ ਕਰਾਂਗਾ ਅਤੇ ਜੋ ਵੀ ਕਸੂਰਵਾਰ ਪਾਇਆ ਗਿਆ ਉਸ ਦੇ ਖਲਿਾਫ ਬਣਦੀ ਕਾਰਵਾਈ ਕੀਤੀ ਜਾਵੇਗੀ।