ਜੇਐੱਨਐੱਨ, ਲੁਧਿਆਣਾ : ਛੇ ਸਿੱਖ ਬਾਈਕਰਜ਼ ਦਾ ਇਕ ਅਜਿਹਾ ਜੁਨੂੰਨ ਜਿਨ੍ਹਾਂ ਨੇ ਬਾਈਕ ਰਾਹੀਂ 22 ਦੇਸ਼ਾਂ ਦੀ 9500 ਕਿਲੋਮੀਟਰ ਦੀ ਦੂਰੀ ਤੈਅ ਕੀਤੀ। ਛੇ ਦੇ ਛੇ ਸਿੱਖ ਬਾਈਕਰਜ਼ ਨੇ ਤਿੰਨ ਅਪ੍ਰਰੈਲ ਨੂੰ ਵੈਨਕੂਵਰ ਤੋਂ ਆਪਣੀ ਬਾਈਕ ਯਾਤਰਾ ਸ਼ੁਰੂ ਕੀਤੀ, ਜੋ ਕਿ 12 ਮਈ ਨੂੰ ਸੁਲਤਾਨਪੁਰ ਲੋਧੀ 'ਚ ਸਮਾਪਤ ਹੋਈ। ਛੇ ਦੇ ਛੇ ਸਿੱਖ ਬਾਈਕਰਜ਼ ਦਾ ਬੁੱਧਵਾਰ ਨੂੰ ਹੌਟ ਬ੍ਰੇਡਸ, ਬੇਲਫਰਾਂਸ ਦੇ ਮੁਖੀ ਹਰਜਿੰਦਰ ਸਿੰਘ ਕੁਕਰੇਜਾ ਨੇ ਸਵਾਗਤ ਕੀਤਾ। ਇਸ ਦੌਰਾਨ ਇਕ ਸਪੈਸ਼ਲ ਕੇਕ ਕੱਟਿਆ ਗਿਆ, ਜਿਨ੍ਹਾਂ ਵਿਚ ਸਾਰੇ ਬਾਈਕਰਜ਼ ਨੂੰ ਅੰਕਿਤ ਕੀਤਾ ਗਿਆ। ਸਿੱਖ ਬਾਈਕਰਜ਼-ਜਤਿੰਦਰ ਸਿੰਘ ਚੌਹਾਨ (42), ਪ੍ਰਭਜੀਤ ਸਿੰਘ (47), ਆਜ਼ਾਦਵਿੰਦਰ ਸਿੰਘ (49), ਸੁਖਬੀਰ ਸਿੰਘ (43), ਮਨਦੀਪ ਸਿੰਘ (35) ਤੇ ਜਸਮੀਤ ਪਾਲ ਸਿੰਘ (28) ਨੇ ਦੱਸਿਆ ਕਿ ਸਿੱਖ ਬਾਈਕ ਕਲੱਬ ਦੇ ਤਹਿਤ ਉਨ੍ਹਾਂ ਦੀ ਇਹ ਸਵਾਰੀ ਰਹੀ, ਜੋ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਰਹੀ ਹੈ। ਸਭ ਥਾਂ ਪੁੱਜਣ 'ਤੇ ਉਨ੍ਹਾਂ ਦਾ ਇਕ ਹੀ ਉਦੇਸ਼ ਰਿਹਾ ਹੈ, ਸਰਬੱਤ ਦਾ ਭਲਾ। ਸਭ ਨੇ ਕਿਹਾ ਕਿ ਡੇਢ ਸਾਲ ਪਹਿਲਾਂ ਹੀ ਇਸ ਬਾਈਕ ਰਾਈਡ ਨੂੰ ਲੈ ਕੇ ਤਿਆਰੀ ਸ਼ੁਰੂ ਕਰ ਦਿੱਤੀ ਸੀ। 22 ਦੇਸ਼ਾਂ 'ਚ ਵੈਨਕੂਵਰ ਤੋਂ ਅਮਰੀਕਾ, ਇੰਗਲੈਂਡ, ਫਰਾਂਸ, ਬੈਲਜੀਅਮ, ਨੀਦਰਲੈਂਡ, ਹੰਗਰੀ, ਸਵਿਟਜ਼ਰਲੈਂਡ, ਸਲਵਾਕੀਆ, ਰੂਮੇਨੀਆ, ਗਰੀਸ, ਤੁਰਕੀ, ਪਾਕਿਸਤਾਨ, ਭਾਰਤ ਦੇਸ਼ਾਂ ਨੂੰ ਕਵਰ ਕੀਤਾ।

-ਕਿਤੇ ਨਹੀਂ ਆਈ ਕੋਈ ਰੁਕਾਵਟ

ਸਿੱਖ ਬਾਈਕਰਜ਼ ਰਾਈਡਰਜ਼ ਨੇ ਕਿਹਾ ਕਿ 22 ਦੇਸ਼ਾਂ 'ਚ ਉਹ ਜਿੱਥੇ ਵੀ ਜਾਂਦੇ, ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਂਦੀ। ਕਈ ਥਾਂ ਤਾਂ ਉਹ ਗੁਰੂਘਰ ਵੀ ਗਏ। ਉਨ੍ਹਾਂ ਦੱਸਿਆ ਕਿ ਸਿਰਫ਼ ਈਰਾਨ 'ਚ ਵੀਜ਼ਾ ਦੀ ਥੋੜ੍ਹੀ ਬਹੁਤ ਦਿੱਕਤ ਆਈ ਪਰ ਜ਼ਿਆਦਾ ਨਹੀਂ। ਬਾਈਕ ਰਾਈਡਿੰਗ ਦੌਰਾਨ ਉਹ ਕਈ ਥਾਂ ਅਜਿਹੇ ਲੋਕਾਂ ਨਾਲ ਵੀ ਮਿਲੇ, ਜਿਨ੍ਹਾਂ ਨੂੰ ਦਸਤਾਰ ਤਕ ਦਾ ਸ਼ਬਦ ਪਤਾ ਨਹੀਂ ਸੀ, ਇਹ ਚੀਜ਼ਾਂ ਲੋਕਾਂ ਨੂੰ ਦੱਸੀਆਂ, ਜਿਸ ਦੀ ਉਨ੍ਹਾਂ ਨੂੰ ਖ਼ੁਸ਼ੀ ਵੀ ਹੈ।

-ਹੁਣ ਤਕ ਦੀ ਸਭ ਤੋਂ ਵੱਡੀ ਸਵਾਰੀ ਰਹੀ

ਇਸ ਦੌਰਾਨ ਸਿੱਖ ਬਾਈਕਰਜ਼ ਨੇ ਕਿਹਾ ਕਿ ਸਿੱਖ ਬਾਈਕ ਕਲੱਬ ਦੇ 125 ਮੈਂਬਰ ਹਨ। ਪਹਿਲਾਂ ਉਹ ਲੋਕਲ ਸਵਾਰੀ ਕਰਿਆ ਕਰਦੇ ਸਨ। ਜਿਵੇਂ-ਜਿਵੇਂ ਉਨ੍ਹਾਂ ਦਾ ਅਨੁਭਵ ਵੱਧਦਾ ਗਿਆ, ਸਵਾਰੀ ਵੀ ਜ਼ਿਆਦਾ ਦੇਰ ਤਕ ਕਰਦੇ ਰਹੇ। ਹੁਣ ਤਕ ਉਹ ਹਜ਼ਾਰਾਂ ਬਾਈਕਾਂ 'ਤੇ ਸਵਾਰੀ ਕਰ ਚੁੱਕੇ ਹਨ। ਸਾਲ 2016 'ਚ ਵੈਨਕੂਵਰ ਤੋਂ ਮੋਂਟੀਅਰ ਤਕ ਸਾਢੇ ਬਾਰ੍ਹ੍ਹਾਂ ਹਜ਼ਾਰ ਦੀ ਆਉਣ-ਜਾਣ ਦੀ ਸਵਾਰੀ ਕਰ ਚੁੱਕੇ ਹਨ, ਜੋ ਕਿ ਕੌਮੀ ਪੱਧਰ ਦੀ ਰਹੀ ਹੈ। ਉੱਥੇ ਉਨ੍ਹਾਂ ਦੱਸਿਆ ਕਿ ਇਸ ਬਾਈਕ ਰਾਈਡ 'ਚ ਉਨ੍ਹਾਂ ਨੇ ਖਾਲਸਾ ਏਡ ਇੰਟਰਨੈਸ਼ਨਲ ਦੇ ਨਾਲ ਗੱਠਜੋੜ ਕੀਤਾ ਹੈ। ਖਾਲਸਾ ਏਡ ਕਿਸੇ ਵੀ ਕੁਦਰਤੀ ਆਫ਼ਤ ਨਾਲ ਨਿਪਟਣ ਲਈ ਫੰਡ ਇਕੱਠਾ ਕਰਦੀ ਹੈ। ਇਸ ਵਾਰ ਦੀ ਬਾਈਕ ਸਵਾਰੀ 'ਚ ਉਨ੍ਹਾਂ ਨੇ ਕਈ ਥਾਵਾਂ ਤੋਂ ਫੰਡ ਇਕੱਠਾ ਕੀਤਾ ਹੈ, ਜਿਸ ਨੂੰ ਉਕਤ ਸੰਸਥਾ ਨੂੰ ਦੇ ਦਿੱਤਾ ਜਾਵੇਗਾ।