ਅਮਰਜੀਤ ਸਿੰਘ ਧੰਜਲ, ਰਾਏਕੋਟ : ਸੰਯੁਕਤ ਕਿਸਾਨ ਮੋਰਚਾ ਵੱਲੋਂ ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਰਾਏਕੋਟ ਸ਼ਹਿਰ 'ਚ ਕੈਂਡਲ ਮਾਰਚ ਕੱਿਢਆ ਗਿਆ। ਸੀਟੂ ਵਰਕਰਾਂ ਨੇ ਸੂਬਾ ਸਕੱਤਰ ਕਾਮਰੇਡ ਦਲਜੀਤ ਗੋਰਾ ਦੀ ਅਗਵਾਈ ਹੇਠ ਕੈਂਡਲ ਮਾਰਚ ਤਲਵੰਡੀ ਗੇਟ ਤੋਂ ਸ਼ੁੁਰੂ ਹੋਇਆ ਤੇ ਬਲਵ ਮਾਰਕੀਟ ਰਾਹੀਂ ਵਾਪਸ ਤਲਵੰਡੀ ਗੇਟ 'ਤੇ ਆ ਕੇ ਸਮਾਪਤ ਹੋਇਆ।

ਇਸ ਮੌਕੇ ਕਾਮਰੇਡ ਗੋਰਾ ਨੇ ਕਿਹਾ ਭਾਜਪਾ ਦੇ ਜੁੁਲਮ ਅੱਗੇ ਟਾਕਰਾ ਲੈਂਦੇ ਹੋਏ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਹੈ। ਇਸ ਮੌਕੇ ਭੁੁਪਿੰਦਰ ਸਿੰਘ ਗੋਬਿੰਦਗੜ੍ਹ, ਹਰਨੇਕ ਸਿੰਘ ਅੌਲਖ, ਰਾਜ ਜਸਵੰਤ ਸਿੰਘ ਜੋਗਾ, ਪਿ੍ਰਤਪਾਲ ਸਿੰਘ ਬਿੱਟਾ, ਮਨਦੀਪ ਸਿੰਘ ਜੌਹਲਾਂ, ਜੱਗਾ ਜੌਹਲਾਂ, ਕਰਮਜੀਤ ਸੰਨੀ, ਦਵਿੰਦਰ ਬੌਬੀ ਗਿੱਲ, ਵਿਜੇ ਕੁੁਮਾਰ, ਸੋਹਨ ਲਾਲ ਆਦਿ ਹਾਜ਼ਰ ਸਨ।

-ਨਾਰੀ ਸ਼ਕਤੀ ਮੰਚ ਨੇ ਕੱਿਢਆ ਮੋਮਬੱਤੀ ਮਾਰਚ

ਪਿੰਡ ਸੁੁਧਾਰ ਵਿਖੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਲਖੀਮਪੁੁਰ ਕਾਂਡ ਦੇ ਮਿ੍ਤਕਾਂ ਦੀ ਯਾਦ 'ਚ ਮੋਮਬੱਤੀ ਮਾਰਚ ਕੱਿਢਆ। ਸੰਯੁਕਤ ਕਿਸਾਨ ਮੋਰਚਾ ਨਾਰੀ ਸ਼ਕਤੀ ਮੰਚ ਦੀਆਂ ਅੌਰਤਾਂ ਨੇ ਵੀ ਸ਼ਰਧਾਂਜਲੀ ਸਮਾਗਮ 'ਚ ਸ਼ਮੂਲੀਅਤ ਕੀਤੀ। ਇਸ ਮੌਕੇ ਸਰਪੰਚ ਹਰਮਿੰਦਰ ਸਿੰਘ ਗਿੱਲ, ਇੰਦਰਜੀਤ ਸਿੰਘ ਗਿੱਲ, ਸਹਿਕਾਰੀ ਸਭਾ ਦੇ ਪਰਧਾਨ ਹਰਮੇਲ ਸਿੰਘ ਗਿੱਲ, ਸਾਬਕਾ ਪਰਧਾਨ ਪਵਨਜੀਤ ਸਿੰਘ ਗਿੱਲ, ਬੀਬੀ ਇੰਦਰਜੀਤ ਕੌਰ ਗਿੱਲ, ਜਰਨੈਲ ਗਿੱਲ ਤੇ ਮਹਿੰਦਰ ਕੌਰ ਗਿੱਲ ਹਾਜ਼ਰ ਸਨ।