ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ

ਅੱਜ ਸਿਮਕੋ ਮਿਊਜ਼ਕ ਕੰਪਨੀ ਦੀ ਪੇਸ਼ਕਸ਼ ਅਤੇ ਭਰੂਣ ਹੱਤਿਆ ਖਿਲਾਫ ਜਾਗਰੂਕ ਕਰਦਾ ਪੰਜਾਬ ਦੀ ਉੱਘੀ ਗਾਇਕਾ ਗੁਲਸ਼ਨ ਕੋਮਲ ਦਾ ਸਿੰਗਲ ਟਰੈਕ 'ਅਣਜੰਮੀਆਂ ਧੀਆਂ' ਗਾਇਕ ਮੁਹੰਮਦ ਸਦੀਕ, ਗੀਤਕਾਰ ਸ਼ਮਸ਼ੇਰ ਸੰਧੂ ਅਤੇ ਸਾਹਿਤਕਾਰ ਗੁਰਭਜਨ ਗਿੱਲ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਗੁਲਸ਼ਨ ਕੋਮਲ ਨੇ ਦੱਸਿਆ ਕਿ ਇਸ ਗੀਤ ਦੇ ਗੀਤਕਾਰ ਭੰਗੂ ਫਲੇੜੇ ਵਾਲਾ, ਸੰਗੀਤਕਾਰ ਕਰਨ ਪਿ੍ਰੰਸ ਅਤੇ ਕੰਮਪੋਜ਼ਰ ਸੁੱਖ ਚਮਕੀਲਾ ਹਨ। ਉਨ੍ਹਾਂ ਦੱਸਿਆ ਕਿ ਗੀਤ ਦੀ ਸ਼ੂਟਿੰਗ ਜਲਦ ਹੋਵੇਗੀ ਤੇ ਦਰਸ਼ਕ ਵੱਖ-ਵੱਖ ਚੈਨਲਾਂ 'ਤੇ ਇਸ ਗੀਤ ਦਾ ਆਨੰਦ ਮਾਣ ਸਕਣਗੇ। ਉਨ੍ਹਾਂ ਸਹਿਯੋਗ ਦੇਣ ਲਈ ਰਵਿੰਦਰ ਜਿੰਮੀ, ਸਾਹਿਬਪ੍ਰੀਤ ਸਿੰਘ, ਵਿਸ਼ਾਲ ਸਰਕਾਰ, ਮੱਖਣਪ੍ਰੀਤ ਸਿੰਘ, ਲਵਪ੍ਰੀਤ ਸਿੰਘ ਤੇ ਸੰਦੀਪ ਸਿੰਘ ਦਾ ਧੰਨਵਾਦ ਕੀਤਾ। ਇਸ ਮੌਕੇ ਸਿਮਕੋ ਮਿਊਜ਼ਿਕ ਕੰਪਨੀ ਦੇ ਪ੍ਰਬੰਧਕ ਜਸਕਰਨਪ੍ਰੀਤ ਨੇ ਕਿਹਾ ਕਿ ਗਾਇਕ ਬੇਸ਼ੱਕ ਨਾਮੀ ਹੋਣ ਜਾਂ ਉੱਭਰ ਰਹੇ ਚੰਗੇ ਮੈਟਰ ਦਾ ਉਨ੍ਹਾਂ ਨੇ ਹਮੇਸ਼ਾਂ ਸਵਾਗਤ ਕੀਤਾ ਹੈ। ਇਸ ਮੌਕੇ ਪ੍ਰਸਿੱਧ ਗਾਇਕ ਜਸਵੀਰ ਜੱਸੀ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।