ਰਾਜਨ ਸੁਦੇੜਾ, ਮੇਹਰਬਾਨ/ਲੁਧਿਆਣਾ : ਗਾਇਕ ਸੰਜੀਵ ਸ਼ੀਰਾ ਦੀਆਂ ਮਾਤਾ ਦੀਆਂ ਨਵੀਆਂ ਭੇਂਟਾਂ 'ਤੇਰਾ ਪੁੱਤ ਮਾਂ' ਤੇ 'ਆਜਾ ਸ਼ੇਰਾਂ ਵਾਲੀਏ' ਦਾ ਪੋਸਟਰ ਸ਼੍ਰੀ ਰਾਜ ਦੇਵੀ ਮੰਦਰ ਨਿੰਮ ਚੌਕ ਦੀ ਪ੍ਰਬੰਧਕ ਕਮੇਟੀ ਵੱਲੋਂ ਵਿਨੈ ਕਸ਼ਿਅਪ, ਹਰਵਿੰਦਰ ਬਿੱਟੂ ਤੇ ਜੋਗ ਰਾਜ ਜੀ ਦੇ ਸਹਿਯੋਗ ਨਾਲ ਮਹਾਮਾਈ ਦੇ ਜਗਰਾਤੇ ਦੌਰਾਨ ਰਿਲੀਜ਼ ਕੀਤਾ ਗਿਆ। ਇਸ ਮੌਕੇ ਜਿੱਥੇ ਸੰਜੀਵ ਸ਼ੀਰਾ ਵੱਲੋਂ ਮਾਂ ਦੀਆਂ ਕਈ ਭੇਂਟਾਂ ਗਾ ਕੇ ਹਾਜ਼ਰ ਭਗਤਾਂ ਨੂੰ ਮਾਂ ਦੀ ਮਹਿਮਾ 'ਚ ਵਿਲੀਨ ਕੀਤਾ ਗਿਆ, ਉਥੇ ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਗਾਇਕ ਸੰਜੀਵ ਸ਼ੀਰਾ ਨੂੰ ਸਨਮਾਨਤ ਵੀ ਕੀਤਾ ਗਿਆ।