ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ

ਲੋਕ ਗਾਇਕ ਕਲਾ ਮੰਚ ਇੰਟਰਨੈਸ਼ਨਲ ਦੇ ਕੌਮੀ ਪ੍ਰਧਾਨ ਹਾਕਮ ਬਖਤੜੀਵਾਲਾ ਤੇ ਕਾਂਗਰਸ ਦੇ ਵਿਧਾਨ ਸਭਾ ਹਲਕਾ ਆਤਮ ਨਗਰ ਦੇ ਇੰਚਾਰਜ ਕੁਲਵੰਤ ਸਿੰਘ ਸਿੱਧੂ ਵੱਲੋਂ ਗਾਇਕ ਜਸਬੀਰ ਜੱਸ ਦਾ ਸਿੰਗਲ ਟਰੈਕ 'ਅੱਥਰੂ' ਰਿਲੀਜ਼ ਕੀਤਾ ਗਿਆ। ਇਸ ਮੌਕੇ ਸਿੱਧੂ ਨੇ ਕਿਹਾ ਕਿ ਆਮ ਨੌਜਵਾਨ ਗਾਇਕਾਂ ਤੋਂ ਸੇਧ ਲੈਂਦੇ ਹਨ, ਇਸ ਲਈ ਗਾਇਕਾਂ ਨੂੰ ਹਥਿਆਰਾਂ ਵਾਲੇ, ਨਸ਼ਿਆਂ ਵਾਲੇ ਜਾਂ ਅਸ਼ਲੀਲ ਗੀਤ ਨਹੀਂ ਗਾਉਣੇ ਚਾਹੀਦੇ। ਉਨ੍ਹਾਂ ਚੰਗੇ ਗੀਤ ਗਾਉਣ ਲਈ ਜਸਬੀਰ ਜੱਸ ਨੂੰ ਵਧਾਈ ਦਿੱਤੀ। ਹਾਕਮ ਬਖਤੜੀਵਾਲਾ ਨੇ ਕਿਹਾ ਕਿ ਕੋਰੋਨਾ ਕਾਰਨ ਗਾਇਕਾਂ ਤੇ ਸਾਜੀਆਂ ਦੀ ਹਾਲਤ ਬੇਹੱਦ ਮੰਦੀ ਹੋ ਗਈ ਹੈ, ਇਸ ਲਈ ਸਰਕਾਰ ਨੂੰ ਕਲਾਕਾਰਾਂ ਦੀ ਭਲਾਈ ਲਈ ਵਿਸ਼ੇਸ਼ ਪ੍ਰਰੋਗਰਾਮ ਤਿਆਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿਰਫ ਕਲਾ ਨਾਲ ਸਬੰਧਤ ਕਮਿਸ਼ਨ ਆਦਿ ਬਣਾਉਣ ਦਾ ਉੱਨਾ ਚਿਰ ਕੋਈ ਫਾਇਦਾ ਨਹੀਂ ਜਿੰਨਾ ਚਿਰ ਗਾਇਕਾਂ ਤੇ ਸਾਜੀਆਂ ਦੀ ਭਲਾਈ ਲਈ ਸਰਕਾਰਾਂ ਵੱਲੋਂ ਵਿਸ਼ੇਸ਼ ਕਦਮ ਨਹੀਂ ਚੁੱਕੇ ਜਾਂਦੇ। ਇਸ ਮੌਕੇ ਜੱਸ ਨੇ ਆਪਣੇ ਇਸ ਗੀਤ ਦੇ ਬੋਲ 'ਜਿੱਤ ਗਏ ਗ਼ਰੀਬਾਂ ਤੋਂ ਅੱਜ ਫੇਰ ਡਾਲਰਾਂ ਵਾਲੇ, ਉਡ ਗਿਆ ਜਹਾਜ਼ ਤੇਰਾ ਅੱਥਰੂ ਫੇਰ ਨਾ ਜਾਣ ਸੰਭਾਲੇ ਵੀ ਸਾਂਝੇ ਕੀਤੇ। ਗਾਇਕਾ ਸੁਖਜੀਤ ਕੌਰ ਨੇ ਦੱਸਿਆ ਕਿ ਆਰਬੀ ਕੰਪਨੀ ਵੱਲੋਂ ਰਿਲੀਜ਼ ਇਸ ਗੀਤ ਨੂੰ ਹਾਕਮ ਬਖਤੜੀਵਾਲੇ ਨੇ ਲਿਖਿਆ ਹੈ ਤੇ ਇੰਦਾ ਲੁਧਿਆਣਾ ਵਾਲੇ ਨੇ ਪੇਸ਼ ਕੀਤਾ ਹੈ। ਇਸ ਗੀਤ ਦਾ ਸੰਗੀਤ ਕਰਨ ਪਿ੍ਰੰਸ ਨੇ ਤਿਆਰ ਕੀਤਾ ਹੈ। ਇਸ ਮੌਕੇ ਇੰਦਾ ਲੁਧਿਆਣੇ ਵਾਲਾ, ਮਨਿੰਦਰ ਮੰਗਾ, ਗੁਰਦਾਸ ਕੈੜਾ, ਮੇਸ਼ੀ ਮਾਣਕ, ਰਣਬੀਰ ਅਟਵਾਲ, ਸੁੱਖਾ ਅਟਵਾਲ, ਹਰਦੀਪ ਅਟਵਾਲ, ਰਵੀ ਮਹਿਮੀ, ਇੰਦਰਜੀਤ ਚੋਪੜਾ, ਜਸਬੀਰ ਰਮਨ, ਜਗਦੀਪ ਮਰਵਾਹਾ, ਨਰਪਿੰਦਰ ਸਿੰਘ, ਤਰਸੇਮ ਕੜਵਲ ਤੇ ਬਲਵਿੰਦਰ ਰਸੀਲਾ ਆਦਿ ਮੌਜੂਦ ਸਨ।