ਲੁਧਿਆਣਾ : ਪੰਜਾਬ ਡੈਮੋਕ੍ਰਿਟੇਕ ਅਲਾਇੰਸ ਦੇ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਤੇ ਉਨ੍ਹਾਂ ਦੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਕੁਝ ਦਿਨ ਪਹਿਲਾਂ ਕੈਨੇਡਾ ਤੋਂ ਇਕ ਧਮਕੀ ਭਰਿਆ ਪੱਤਰ ਬੈਂਸ ਦੇ ਨਿਵਾਸ ਸਥਾਨ 'ਤੇ ਪਹੁੰਚਿਆ। ਇਸ 'ਚ ਨਸ਼ਾ ਮਾਫੀਆ ਨੇ ਉਨ੍ਹਾਂ ਨੂੰ ਤੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ। ਇਸ ਸੰਬੰਧ 'ਚ ਪਾਰਟੀ ਦੇ ਆਗੂਆਂ ਨੇ ਸੋਮਵਾਰ ਨੂੰ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਲਿਖਿਤ ਸ਼ਿਕਾਇਤ ਦਿੱਤੀ ਹੈ। ਉੱਧਰ ਕਮਿਸ਼ਨਰ ਨੇ ਤਰੁੰਤ ਹੀ ਉੱਚਅਧਿਕਾਰੀ ਦੀ ਡਿਊਟੀ ਲੱਗਾ ਕੇ ਇਸ ਦੀ ਜਾਂਚ ਸੌਂਪ ਦਿੱਤੀ ਹੈ। ਪਾਰਟੀ ਦੇ ਆਗੂ ਤੇ ਪਾਰਸ਼ਦ ਹਰਵਿੰਦਰ ਸਿੰਘ ਕਲੇਰ ਨੇ ਕਿਹਾ ਕਿ ਸਿਮਰਜੀਤ ਸਿੰਘ ਬੈਂਸ ਨੂੰ ਪਹਿਲਾਂ ਵੀ ਦੋ ਵਾਰ ਧਮਕੀਆਂ ਮਿਲ ਚੁੱਕੀਆਂ ਹਨ। ਹੁਣ ਧਮਕੀ ਭਰੇ ਪੱਤਰ 'ਚ ਕਿਹਾ ਗਿਆ ਹੈ ਕਿ ਬੈਂਸ ਨੇ ਨਸ਼ਾ ਮਾਫੀਆ ਖ਼ਿਲਾਫ਼ ਜੋ ਲੜਾਈ ਛੇੜ ਰੱਖੀ ਹੈ, ਉਸ ਨਾਲ ਉਨ੍ਹਾਂ ਦੇ ਕਾਰੋਬਾਰ ਨੂੰ ਨੁਕਸਾਨ ਹੋ ਰਿਹਾ ਹੈ। ਜੇ ਇਹ ਲੜਾਈ ਬੰਦ ਨਾ ਕੀਤੀ ਗਈ ਤਾਂ ਇਸ ਦੇ ਗੰਭੀਰ ਨਤੀਜ਼ੇ ਭੁਗਤਣੇ ਪੈਣਗੇ। ਕੁਲਦੀਪ ਸਿੰਘ, ਸਿੰਕਦਰ ਸਿੰਘ ਮਸੇਤ ਕਈ ਲੋਕ ਮੌਜੂਦ ਰਹੇ।

ਬੈਂਸ ਨੇ ਕੱਢਿਆ ਰੋਡ ਸ਼ੋਅ

ਬੈਂਸ ਨੇ ਆਪਣੇ ਸਮਰਥਕਾਂ ਨਾਲ ਪਿੰਡ ਗਿਲ ਤੋਂ ਰੋਡ ਸ਼ੋਅ ਕੱਢਿਆ। ਸ਼ੋਅ ਚ ਪਿੰਡ ਬੁਲਾਰਾ, ਸੰਗੋਵਾਲ, ਰਾਣੀਆ, ਸਰੀਂਹ, ਜਰਖੜ, ਡੰਗੋਰਾ, ਖਾਨਪੁਰ, ਜਸੜ, ਬਦੀ, ਸ਼ੀਲੋ ਸਮੇਤ ਕਈ ਪਿੰਡਾਂ ਦਾ ਦੌਰਾ ਕੀਤਾ। ਬੈਂਸ ਨੇ ਭਰੋਸਾ ਦਿਵਾਇਆ ਕਿ ਲੋਕਾਂ ਨੂੰ ਭ੍ਰਿਸ਼ਟਾਚਾਰ ਤੇ ਰਿਸ਼ਵਤਖੋਰੀ ਨਾਲ ਮੁਕਤੀ ਦਿਵਾਈ ਜਾਵੇਗੀ।

Posted By: Amita Verma