ਸੰਤੋਸ਼ ਕੁਮਾਰ ਸਿੰਗਲਾ, ਮਲੌਦ

ਪੰਜਾਬ ਸਟੇਟ ਪੱਧਰੀ ਕੁਸ਼ਤੀ ਮੁਕਾਬਲਿਆਂ 'ਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਲੌਦ (ਲੁਧਿ) ਦੀ ਦਸਵੀਂ ਦੀ ਵਿਦਿਆਰਥਣ ਅੰਮਿ੍ਤਪਾਲ ਕੌਰ ਨੇ ਅੰਡਰ-14 (58 ਕਿੱਲੋ ਭਾਰ ਵਰਗ) 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੰਜਾਬ 'ਚੋਂ ਦੂਸਰਾ ਸਥਾਨ ਪ੍ਰਰਾਪਤ ਕਰ ਕੇ ਚਾਂਦੀ ਦਾ ਤਗਮਾ ਜਿੱਤਿਆ। ਜੋਨਲ ਤੇ ਜ਼ਿਲ੍ਹਾ ਪੱਧਰੀ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ ਵਿਦਿਆਰਥਣਾਂ ਮੰਜੂ, ਸਿਮਰਨ, ਸ਼ਰਮੀਲਾ, ਅਮਨ, ਤਰੁਨ ਆਦਿ ਨੇ ਵੀ ਸੂਬਾ ਪੱਧਰੀ ਮੁਕਾਬਲਿਆਂ 'ਚ ਭਾਗ ਲਿਆ। ਵਿਦਿਆਰਥਣਾਂ ਦਾ ਸਕੂਲ ਪਹੰੁਚਣ 'ਤੇ ਪਿੰ੍ਸੀਪਲ ਬਲਵੰਤ ਸਿੰਘ, ਲੈਕ. ਮਨਦੀਪ ਕੌਰ ਤੇ ਸਮੂਹ ਸਟਾਫ ਵੱਲੋਂ ਵਿਸ਼ੇਸ ਸਵਾਗਤ ਕੀਤਾ ਗਿਆ। ਪਿ੍ਰੰਸੀਪਲ ਬਲਵੰਤ ਉਕਸੀ ਨੇ ਵਿਦਿਆਰਥਣਾਂ ਤੇ ਸਟਾਫ ਨੂੰ ਵਧਾਈ ਦਿੱਤੀ। ਇਸ ਮੋਕੇ 144 ਵਾਂ ਰਾਸ਼ਟਰੀ ਏਕਤਾ ਦਿਵਸ ਵੀ ਮਨਾਇਆ ਗਿਆ, ਜਿਸ 'ਚ ਲੈਕ. ਮੋਹਨ ਸਿੰਘ ਤੇ ਲੈਕ.ਦਵਿੰਦਰ ਸਿੰਘ ਨੇ ਵਿਦਿਆਰਥਣਾਂ ਨੂੰ ਸਰਦਾਰ ਵੱਲਭ ਭਾਈ ਪਟੇਲ ਦੇ ਜੀਵਨ ਬਾਰੇ ਵਿਸਥਾਰ 'ਚ ਦੱਸਿਆ ਤੇ ਵਿਦਿਆਰਥਣਾਂ ਨੂੰ ਰਾਸ਼ਟਰੀ ਏਕਤਾ ਸੰਬੰਧੀ ਸਹੰੁ ਚੁਕਾਈ ਗਈ।