ਜੇਐੱਨਐੱਨ, ਲੁਧਿਆਣਾ : ਕੈਪਟਨ ਅਮਰਿੰਦਰ ਸਿੰਘ ਲੋਕ ਸਭਾ ਚੋਣਾਂ 'ਚ ਮਨ ਅਨੁਸਾਰ ਨਤੀਜੇ ਨਾ ਆਉਣ ਦਾ ਭਾਂਡਾ ਪੂਰੀ ਤਰ੍ਹਾਂ ਨਵਜੋਤ ਸਿੰਘ ਸਿੱਧੂ ਦੇ ਸਿਰ ਭੰਨ ਚੁੱਕੇ ਹਨ। ਜਿਸ ਕਾਰਨ ਕੈਪਟਨ ਨੇ ਸਿੱਧੂ ਤੋਂ ਸਥਾਨਕ ਸਰਕਾਰ ਵਿਭਾਗ ਖੋਹ ਲਿਆ ਤੇ ਆਪਣੇ ਨੇੜਲੇ ਬ੍ਹਮ ਮਹਿੰਦਰਾ ਨੂੰ ਸੌਂਪ ਦਿੱਤਾ। ਕੈਪਟਨ ਨੇ ਤਰਕ ਦਿੱਤਾ ਸੀ ਕਿ ਸਿੱਧੂ ਕਾਰਨ ਸ਼ਹਿਰੀ ਇਲਾਕਿਆਂ 'ਚ ਵਿਕਾਸ ਨਹੀਂ ਹੋ ਸਕਿਆ। ਹੁਣ ਕੈਪਟਨ ਆਪਣੇ ਇਸ ਤਰਕ ਨੂੰ ਠੀਕ ਸਾਬਤ ਕਰਨ ਲਈ ਸ਼ਹਿਰੀ ਇਲਾਕਿਆਂ ਦੇ ਵਿਕਾਸ 'ਤੇ ਜ਼ੋਰ ਦੇਣਗੇ। ਇਸ ਲਈ ਕੈਪਟਨ ਨੇ ਤਿਆਰੀ ਵੀ ਸ਼ੁਰੂ ਕਰ ਦਿੱਤੀ। ਮੰਗਲਵਾਰ ਨੂੰ ਕੈਪਟਨ ਨੇ ਚਾਰੇ ਸ਼ਹਿਰਾਂ ਦੇ ਮੇਅਰਾਂ ਨਾਲ ਚੰਡੀਗੜ੍ਹ 'ਚ ਮੀਟਿੰਗ ਕੀਤੀ ਤੇ ਇਕ-ਇਕ ਕਰ ਕੇ ਉਨ੍ਹਾਂ ਦੇ ਸ਼ਹਿਰਾਂ 'ਚ ਹੋਣ ਵਾਲੇ ਵਿਕਾਸ ਕਾਰਜਾਂ ਦੀ ਜਾਣਕਾਰੀ ਲਈ। ਲੁਧਿਆਣਾ ਦੇ ਮੇਅਰ ਸੰਧੂ ਨੇ ਵੀ ਵਿਕਾਸ ਕਾਰਜਾਂ ਦੀ ਪੂਰੀ ਸੂਚੀ ਕੈਪਟਨ ਦੇ ਸਾਹਮਣੇ ਰੱਖ ਦਿੱਤੀ। ਜਿਸ ਤੋਂ ਸਾਫ਼ ਹੈ ਕਿ ਸਿੱਧੂ ਤੇ ਕੈਪਟਨ ਵਿਚਾਲੇ ਚੱਲ ਰਹੀ ਖਿੱਚੋਤਾਣ ਨਾਲ ਲੁਧਿਆਣਾ ਦੇ ਭਾਗ ਖੁੱਲ੍ਹਣ ਵਾਲੇ ਹਨ। ਚੰਡੀਗੜ੍ਹ 'ਚ ਹੋਈ ਮੀਟਿੰਗ 'ਚ ਮੇਅਰ ਸੰਧੂ ਨੇ ਮੁੱਖ ਮੰਤਰੀ ਦੇ ਸਾਹਮਣੇ ਸਭ ਤੋਂ ਪਹਿਲਾਂ ਫੰਡ ਦੀ ਮੰਗ ਕੀਤੀ। ਉਨ੍ਹਾਂ ਨੇ ਕੈਪਟਨ ਨੂੰ ਕਿਹਾ ਕਿ ਲੁਧਿਆਣਾ ਨਗਰ ਨਿਗਮ ਨੂੰ ਜੀਐੱਸਟੀ ਦੀ ਜਿਹੜੀ ਕਿਸ਼ਤ ਆਉਣੀ ਹੈ, ਉਸ ਨੂੰ ਤੈਅ ਸਮੇਂ 'ਤੇ ਦਿੱਤਾ ਜਾਵੇ। ਇਸ ਤੋਂ ਇਲਾਵਾ ਕੇਂਦਰੀ ਯੋਜਨਾਵਾਂ ਲਈ ਮੈਚਿੰਗ ਗ੍ਾਂਟ ਦੇ ਨਾਲ ਰਿਲੀਜ਼ ਕੀਤਾ ਜਾਵੇ। ਮੈਚਿੰਗ ਗ੍ਾਂਟ ਨਾ ਹੋਣ ਦੀ ਹਾਲਤ ਵਿਚ ਕੇਂਦਰ ਵੱਲੋਂ ਆਏ ਬਜਟ ਨੂੰ ਵੀ ਵਾਪਸ ਭੇਜਣਾ ਪੈਂਦਾ ਹੈ। ਜਿਸ ਕਾਰਨ ਵਿਕਾਸ ਕਾਰਜ ਰੁਕ ਜਾਂਦੇ ਹਨ।

ਇਸ ਤੋਂ ਇਲਾਵਾ ਮੀਟਿੰਗ 'ਚ ਬੁੱਢਾ ਦਰਿਆ ਦੀ ਸਫ਼ਾਈ, ਕੈਨਾਲ ਬੇਸਡ ਵਾਟਰ ਸਪਲਾਈ ਸਿਸਟਮ ਨੂੰ ਲਾਗੂ ਕਰਵਾਉਣ 'ਤੇ ਵੀ ਚਰਚਾ ਕੀਤੀ ਗਈ। ਮੇਅਰ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਸਮਾਰਟ ਸਿਟੀ ਪ੍ਰਰਾਜੈਕਟ 'ਚ ਤੇਜ਼ੀ ਲਿਆੁਉਣ ਨੂੰ ਵੀ ਕਿਹਾ। ਕਿਉਂਕਿ ਪ੍ਰਰਾਜੈਕਟ ਬਹੁਤ ਹੌਲੀ ਰਫ਼ਤਾਰ ਨਾਲ ਚੱਲ ਰਿਹਾ ਹੈ। ਅਜਿਹੇ 'ਚ ਅਫ਼ਸਰਾਂ ਨੂੰ ਹਰ ਪ੍ਰਰਾਜੈਕਟ ਲਈ ਟਾਈਮ ਬਾਊਂਡ ਕੀਤਾ ਜਾਵੇ। ਮੀਟਿੰਗ 'ਚ ਕੈਪਟਨ ਅਮਰਿੰਦਰ ਸਿੰਘ ਨੇ ਮੇਅਰ ਨੂੰ ਭਰੋਸਾ ਦਿਵਾਇਆ ਕਿ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕਮੀ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਮੇਅਰ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਤੌਰ 'ਤੇ ਕਰਨ ਤੇ ਉਸ ਦੇ ਹਿਸਾਬ ਨਾਲ ਕੰਮ ਸ਼ੁਰੂ ਕਰਨ।

-ਬਾਕਸ-

-ਬੁੱਢਾ ਦਰਿਆ 'ਤੇ ਮੁੱਖ ਮੰਤਰੀ ਦਾ ਫੋਕਸ, ਹੁਣ ਸਾਫ਼ ਹੋ ਕੇ ਰਹੇਗਾ ਦਰਿਆ

ਮੁੱਖ ਮੰਤਰੀ ਨੇ ਮੀਟਿੰਗ 'ਚ ਸਾਫ਼ ਕਰ ਦਿੱਤਾ ਕਿ ਬੁੱਢਾ ਦਰਿਆ ਦੀ ਸਫ਼ਾਈ ਨੂੰ ਲੈ ਕੇ ਸਰਕਾਰ ਬੇਹੱਦ ਗੰਭੀਰ ਹੈ। ਉਨ੍ਹਾਂ ਕਿਹਾ ਕਿ ਬੁੱਢਾ ਦਰਿਆ ਦੀ ਸਫ਼ਾਈ ਲਈ ਯੋਜਨਾ ਤਿਆਰ ਹੋ ਰਹੀ ਹੈ। ਜਿਸ ਦੀ ਕਮਾਂਡ ਮਿਸ਼ਨ ਤੰਦਰੁਸਤ ਪੰਜਾਬ ਦੇ ਡਾਇਰੈਕਟਰ ਕਾਹਨ ਸਿੰਘ ਪਨੂੰ ਨੂੰ ਸੌਂਪੀ ਗਈ ਹੈ। ਉਨ੍ਹਾਂ ਕਿਹਾ ਕਿ ਦਰਿਆ ਦੀ ਸਫ਼ਾਈ ਹਰ ਹਾਲਤ 'ਚ ਹੋ ਕੇ ਰਹੇਗੀ। ਇਸ ਲਈ ਸਰਕਾਰ ਸਖ਼ਤ ਤੋਂ ਸਖ਼ਤ ਕਦਮ ਚੁੱਕਣ ਲਈ ਤਿਆਰ ਹੈ।

-ਬਾਕਸ-

-ਸਿੰਗਲ ਟੈਂਡਰ ਰੱਦ ਕਰਨ ਕਾਰਨ ਲਟਕੇ ਰਹੇ ਵਿਕਾਸ ਕਾਰਜ

ਨਵਜੋਤ ਸਿੰਘ ਸਿੱਧੂ ਨੇ ਸਥਾਨਕ ਸਰਕਾਰ ਮੰਤਰੀ ਬਣਦੇ ਹੀ ਸ਼ਹਿਰਾਂ 'ਚ ਹੋਣ ਵਾਲੇ ਵਿਕਾਸ ਕਾਰਜਾਂ ਦੀ ਟੈਂਡਰ ਪ੍ਰਕਿਰਿਆ ਵਿਚ ਤਬਦੀਲੀ ਕੀਤੀ ਸੀ। ਸਿੱਧੂ ਨੇ ਸਿੰਗਲ ਟੈਂਡਰ ਵਾਲੇ ਸਾਰੇ ਵਿਕਾਸ ਕਾਰਜਾਂ ਨੂੰ ਰੁਕਵਾ ਦਿੱਤਾ। ਜਿਸ ਕਾਰਨ ਸ਼ਹਿਰ ਦੇ ਬਾਹਰਲੇ ਵਾਰਡਾਂ 'ਚ ਸੜਕ ਤੇ ਸੀਵਰੇਜ ਦੇ ਕੰਮ ਰੁਕ ਗਏ ਸਨ ਜੋ ਕਿ ਹਾਲੇ ਤਕ ਪੂਰੇ ਨਹੀਂ ਹੋਏ। ਉਸ ਤੋਂ ਬਾਅਦ ਵੀ ਸਿੰਗਲ ਟੈਂਡਰ ਵਾਲੇ ਕੰਮਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ। ਜਿਸ ਕਾਰਨ ਕਈ ਵਿਕਾਸ ਕਾਰਜ ਲਟਕ ਗਏ। ਲੁਧਿਆਣਾ 'ਚ ਸਮਾਰਟ ਸਿਟੀ ਦੇ ਤਹਿਤ ਪੱਖੋਵਾਲ ਰੋਡ 'ਤੇ ਬਣਨ ਵਾਲਾ ਆਰਓਬੀ ਤੇ ਆਰਯੂਬੀ ਸਮੇਤ ਕਈ ਪ੍ਰਰਾਜੈਕਟ ਲੇਟ ਹੋ ਗਏ।

----ਕੋਟਸ--- ਮੈਂ ਸ਼ਹਿਰ ਦੇ ਵਿਕਾਸ ਲਈ ਮੁੱਖ ਮੰਤਰੀ ਤੋਂ ਫੰਡ ਮੰਗਿਆ ਹੈ। ਮੁੱਖ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਹੁਣ ਹਰ ਮਹੀਨੇ 15 ਤਰੀਕ ਤੋਂ ਪਹਿਲਾਂ ਜੀਐੱਸਟੀ ਦਾ ਹਿੱਸਾ ਨਗਰ ਨੂੰ ਦੇ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਕੇਂਦਰੀ ਯੋਜਨਾਵਾਂ ਦੀ ਮੈਚਿੰਗ ਗ੍ਾਂਟ ਲਈ ਵੀ ਫੰਡ ਮਿਲੇਗਾ। ਕੈਬਿਨਟ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਵਿਧਾਇਕ ਸੁਰਿੰਦਰ ਡਾਵਰ ਨੇ ਵੀ ਸ਼ਹਿਰ ਦੀਆਂ ਸਮੱਸਿਆਵਾਂ ਤੋਂ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ। -ਬਲਕਾਰ ਸਿੰਘ ਸੰਧੂ, ਮੇਅਰ ਲੁਧਿਆਣਾ।