ਜੇਐਨਐਨ,ਲੁਧਿਆਣਾ :ਮਹਾਨਗਰ ਵਿਚ ਵਧਦੇ ਕੋਰੋਨਾ ਸੰਕ੍ਰਮਣ ਕਾਰਲ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਸੋਮਵਾਰ ਤੋਂ ਮਿੰਨੀ ਲਾਕਡਾਊਨ ਸ਼ੁਰੂ ਕਰ ਦਿੱਤਾ। ਇਸ ਕਾਰਨ ਸ਼ਹਿਰ ਦੇ ਮੇਨ ਬਾਜ਼ਾਰ ਪੂਰੀ ਤਰ੍ਹਾਂ ਬੰਦ ਹਨ। ਹਾਲਾਂਕਿ ਵਾਹਨਾਂ ਦੀ ਆਵਾਜਾਈ ਪਹਿਲਾਂ ਵਾਂਗ ਹੀ ਜਾਰੀ ਹੈ। ਲੁਧਿਆਣਾ ਦੇ ਚੌਡ਼ਾ ਬਾਜ਼ਾਰ, ਮੀਨਾ ਬਾਜ਼ਾਰ, ਘੰਟਾਘਰ, ਸਾਬਣ ਬਾਜ਼ਾਰ ਸਣੇ ਵੱਖ ਵੱਖ ਬਾਜ਼ਾਰਾਂ ਵਿਚ ਸਾਰੀਆਂ ਦੁਕਾਨਾਂ ਬੰਦ ਹਨ। ਇਸ ਤੋਂ ਇਲਾਵਾ ਭਾਮੀਆ ਰੋਡ ’ਤੇ ਮੋਬਾਈਲ ਸ਼ਾਪ ਖੁੱਲ੍ਹੀ ਸੀ ਜਿਸ ਨੂੰ ਬੰਦ ਕਰਾਉਣ ਲਈ ਐਸਐਚਓ ਜਮਾਲਪੁਰ ਪਹੁੰਚੇ। ਦੁਕਾਨਦਾਰ ਪੁਲਿਸ ਕਾਰਵਾਈ ਦਾ ਵਿਰੋਧ ਕੀਤਾ। ਪੁਲਿਸ ਨੇ ਦੱਸਿਆ ਕਿ ਮੋਬਾਈਲ ਰਿਪੇਅਰ ਦੀ ਦੁਕਾਨ ਨੂੰ ਛੋਟ ਹੈ ਮੋਬਾਈਲ ਸ਼ਾਪ ਨੂੰ ਨਹੀਂ। ਪਰ ਦੁਕਾਨਦਾਰ ਮੰਨਣ ਲਈ ਤਿਆਰ ਨਹੀਂ ਸੀ ਤੇ ਇਸ ਨੂੰ ਲੈ ਕੇ ਕਾਫੀ ਦੇਰ ਹੰਗਾਮਾ ਹੁੰਦਾ ਰਿਹਾ।

ਮਿੰਨੀ ਲਾਕਡਾਊਨ ਦੇ ਪਹਿਲੇ ਦਿਨ ਹੀ ਕਰਮਚਾਰੀ ਸਵੇਰੇ ਹੀ ਦੁਕਾਨਾਂ ਦੇ ਬਾਹਰ ਆ ਕੇ ਖਡ਼੍ਹੇ ਹੋ ਗਏ। ਦੁਕਾਨਾਂ ’ਤੇ ਕੰਮ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬਾਜ਼ਾਰ ਬੰਦ ਦੀ ਜਾਣਕਾਰੀ ਨਹੀਂ ਸੀ। ਇਸ ਲਈ ਉਹ ਆ ਗਏ। ਸ਼ਹਿਰ ਦੇ ਬਾਹਰੀ ਇਲਾਕਿਆਂ ਵਿਚ ਜ਼ਰੂਰੀ ਵਸਤਾਂ ਤੋਂ ਇਲਾਵਾ ਵੀ ਕਈ ਦੁਕਾਨਾਂ ਖੁੱਲ੍ਹੀਆਂ ਹਨ। ਜਦਕਿ ਸ਼ਹਿਰ ਵਿਚ ਸਿਰਫ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਹੀ ਖੁੱਲ੍ਹੀਆਂ ਹਨ।

ਦੂਜੇ ਪਾਸੇ ਬੰਦ ਨੂੰ ਲੈ ਕੇ ਪੁਲਿਸ ਪੂਰੀ ਮੁਸ਼ਤੈਦੀ ਨਾਲ ਪੈਟਰੋਲਿੰਗ ਕਰ ਰਹੀ ਹੈ।

Posted By: Tejinder Thind