ਪੰਜਾਬੀ ਜਾਗਰਣ ਟੀਮ, ਸਮਰਾਲਾ : ਅੱਜ ਸ਼ਿਵ ਸੈਨਾ ਦੇ ਪੰਜਾਬ ਦੇ ਯੂਥ ਦੇ ਪ੍ਰਧਾਨ ਰਮਨ ਵਡੇਰਾ ਨੇ ਘੁਲਾਲ ਦੇ ਨਜ਼ਦੀਕ ਬਣੇ ਟੋਲ ਪਲਾਜ਼ਾ ਨੂੰ ਬੰਦ ਕਰਵਾਉਣ ਲਈ ਐੱਸਡੀਐੱਮ ਗੀਤਿਕਾ ਸਿੰਘ ਨੂੰ ਇੱਕ ਮੰਗ ਪੱਤਰ ਦਿੱਤਾ। ਪਰ ਐੱਸਡੀਐੱਮ ਗੀਤਿਕਾ ਸਿੰਘ ਕਿਸੇ ਮੀਟਿੰਗ 'ਚ ਗਏ ਹੋਣ ਕਾਰਨ ਇਹ ਮੰਗ ਪੱਤਰ ਸਰਬਜੀਤ ਕੌਰ ਸੁਪਰਡੈਂਟ ਗਰੇਡ 2 ਨੇ ਲਿਆ। ਸ਼ਿਵ ਸੈਨਾ ਪ੍ਰਧਾਨ ਰਮਨ ਵਡੇਰਾ ਨੇ ਕਿਹਾ ਕਿ ਲੁਧਿਆਣਾ ਤੋਂ ਖਰੜ ਤੱਕ 6 ਮਾਰਗੀਆ ਸੜਕ ਦਾ ਕੰਮ ਪੂਰਾ ਹੋਣ ਦੇ ਬਾਵਜੂਦ ਵੀ ਕਈ ਫਲਾਈਓਵਰ ਅਧੂਰੇ ਪਏ ਹਨ, ਜਿਨ੍ਹਾਂ 'ਚ ਪਿਡ ਕਟਾਣੀ, ਨੀਲੋਂ ਪੁਲ, ਸਮਰਾਲਾ ਬਾਈਪਾਸ, ਜਟਾਣਾਂ ਤੇ ਖਰੜ ਦਾ ਫਲਾਈਓਵਰ ਸ਼ਾਮਿਲ ਹੈ। ਅਧੂਰਾ ਹੋਣ ਦੇ ਬਾਵਜੂਦ ਵੀ ਨਿਯਮਾਂ ਨੂੰ ਦਰਕਿਨਾਰ ਕਰਕੇ ਇਸ ਟੋਲ ਪਲਾਜ਼ਾ ਨੂੰ ਸ਼ੁਰੂ ਕਰਕੇ ਲੁਧਿਆਣਾ-ਚੰਡੀਗੜ ਜਾਣ ਵਾਲੇ ਵਾਹਨ ਚਾਲਕਾਂ ਦੀ ਲੁੱਟ ਕੀਤਾ ਜਾ ਰਹੀ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਇਸ ਟੋਲ ਪਲਾਜ਼ਾ ਨੂੰ ਬੰਦ ਨਾ ਕੀਤਾ ਗਿਆ ਤਾਂ 3 ਦਿਨ ਬਾਅਦ ਉਹ ਹਾਈਕੋਰਟ 'ਚ ਜਾਣਗੇ। ਇਸ ਮੌਕੇ ਵਿੱਕੀ ਵਡੇਰਾ, ਸੁੱਖਪਾਲ ਸੁੱਖਾ, ਅਮਰਜੀਤ ਸਿੰਘ ਗੱਗੂ, ਪਵਨ ਸਹੋਤਾ, ਬਿੰਦਰ ਮਾਛੀਵਾੜਾ, ਅਮਨਦੀਪ ਸਿੰਘ, ਮਨੋਜ ਸਿੰਘ ਮੌਜੀ, ਮੁਕੇਸ਼ ਅਨੰਦ, ਦੀਪਕ ਸ਼ਰਮਾਂ, ਬੱਬੂ, ਸੰਦੀਪ ਰਾਜੇਵਾਲ, ਸੁਨੀਲ ਸਮਰਾਲਾ, ਇਮਰਾਨ ਆਦਿ ਸ਼ਾਮਿਲ ਸਨ।