ਜੇਐੱਨਐੱਨ, ਲੁਧਿਆਣਾ : ਸਾਬਕਾ ਮੁੱਖ ਮੰਤਰੀ ਸਵ. ਬੇਅੰਤ ਸਿੰਘ ਦੀ ਹੱਤਿਆ 'ਚ ਸ਼ਾਮਲ ਅੱਤਵਾਦੀ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮਾਫੀ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ ਕਿ ਇਸ 'ਚ ਕੁਝ ਗਲਤ ਨਹੀਂ ਹੈ। ਸਭ ਕੁਝ ਨਿਯਮਾਂ ਅਨੁਸਾਰ ਹੀ ਤਾਂ ਹੋਇਆ ਹੈ।

ਰਾਜੋਆਣਾ ਸਜ਼ਾ ਦਾ ਲੰਮਾ ਸਮਾਂ ਜੇਲ੍ਹ 'ਚ ਬਿਤਾ ਹੀ ਚੁੱਕਾ ਹੈ। ਭਾਜਪਾ ਦੀ ਸੰਕਲਪ ਯਾਤਰਾ 'ਚ ਪਹੁੰਚੇ ਸੂਬਾ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ ਕਿ ਕਾਂਗਰਸ ਨੇ ਜੋ ਮਸਲੇ 70 ਸਾਲਾਂ ਤੋਂ ਲਟਕਾਏ ਹੋਏ ਸਨ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਦੂਜੇ ਕਾਰਜਕਾਲ 'ਚ ਹੀ ਹੱਲ ਕਰ ਦਿੱਤਾ ਹੈ।