ਕਰਮਜੀਤ ਸਿੰਘ ਆਜ਼ਾਦ, ਸ੍ਰੀ ਮਾਛੀਵਾੜਾ ਸਾਹਿਬ :

ਕਾਂਗਰਸ ਪਾਰਟੀ ਦੀ ਸੀਨਅਰ ਆਗੂ ਤੇ ਮਹਿਲਾ ਵਿੰਗ ਦੀ ਸੂਬਾ ਮੀਤ ਪ੍ਰਧਾਨ ਨਜੀਰਾ ਬੇਗਮ ਨੇ ਪੰਜਾਬ 'ਚ ਘਰਾਂ 'ਚ ਸ਼ਰਾਬ ਦੀ ਡਿਲਵਰੀ ਕਰਨ ਦਾ ਸਖਤ ਵਿਰੋਧ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਫੈਸਲੇ 'ਤੇ ਮੁੜ ਵਿਚਾਰ ਕਰਨ ਦੀ ਬੇਨਤੀ ਕੀਤੀ ਹੈ। ਕਾਂਗਰਸੀ ਆਗੂ ਨਜੀਰਾ ਬੇਗਮ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਨੂੰ ਖਤਮ ਕਰਨ ਦਾ ਵਾਅਦਾ ਕਰਕੇ ਸੂਬੇ ਦੀ ਸੱਤਾ 'ਤੇ ਆਈ ਸੀ ਤੇ ਸਰਕਾਰ ਵਲੋਂ ਨਸ਼ਿਆਂ ਨੂੰ ਖਤਮ ਕਰਨ ਦੀ ਮੁਹਿੰਮ ਵੀ ਸ਼ੁਰੂ ਕੀਤੀ ਹੋਈ ਹੈ ਪਰ ਦੂਸਰੇ ਪਾਸੇ ਪੰਜਾਬ 'ਚ ਕੋਰੋਨਾ ਵਾਇਰਸ ਜਿਹੀ ਮਹਾਮਾਰੀ ਕਾਰਨ ਬੰਦ ਪਏ ਠੇਕਿਆਂ ਤੋਂ ਆਮਦਨ ਦਾ ਵਸੀਲਾ ਪੈਦਾ ਕਰਨ ਲਈ ਸ਼ਰਾਬ ਨੂੰ ਘਰ-ਘਰ ਪਹੁੰਚਾਉਣ ਲਈ ਜਿਹੜੀ ਵਿਉਂਤਬੰਦੀ ਬਣਾਈ ਜਾ ਰਹੀ ਹੈ। ਸ਼ਰਾਬ ਕਾਰਨ ਜਿੱਥੇ ਘਰਾਂ 'ਚ ਘਰੇਲੂ ਹਿੰਸਾ ਵਧੇਗੀ ਉਥੇ ਇਸ ਦਾ ਅੌਰਤਾਂ ਤੇ ਬੱਚਿਆਂ 'ਤੇ ਵੀ ਬੁਰਾ ਪ੍ਰਭਾਵ ਪਵੇਗਾ।