ਸੁਖਦੇਵ ਸਿੰਘ/ਲੁਧਿਆਣਾ : ਸਰਕਾਰੀ ਕਾਲਜ ਲੜਕੀਆਂ ਦੀਆਂ ਕਰਾਟੇ ਦੀਆਂ ਖਿਡਾਰਨਾਂ ਨੇ ਰਾਸ਼ਟਰੀ ਕਰਾਟੇ ਮੁਕਾਬਲੇ 'ਚ ਭਾਗ ਲਿਆ। ਇਨ੍ਹਾਂ ਖਿਡਾਰਨਾਂ ਨੇ ਵੱਖ-ਵੱਖ ਉਮਰ ਤੇ ਭਾਰ ਵਰਗ ਦੇ ਮੁਕਾਬਲਿਆਂ 'ਚ 22 ਮੈਡਲ ਜਿੱਤੇ। ਕਾਲਜ ਦੇ ਪਿ੍ਰੰਸੀਪਲ ਡਾ. ਮੰਜੂ ਸਾਹਨੀ ਨੇ ਕਾਲਜ ਦੀਆਂ ਕਰਾਟੇ ਦੀਆਂ ਖਿਡਾਰਨਾਂ ਨੂੰ ਰਾਸ਼ਟਰੀ ਪੱਧਰ 'ਤੇ 8 ਗੋਲਡ ਮੈਡਲ, 6 ਸਿਲਵਰ ਮੈਡਲ ਤੇ 8 ਕਾਂਸੇ ਦੇ ਮੈਡਲ ਤੇ ਟੀਮ ਟਰਾਫੀ ਪੰਜਾਬ ਦੇ ਨਾਮ ਕਰਨ 'ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਜਿੱਤ ਦਾ ਸਿਹਰਾ ਖਿਡਾਰਨਾਂ ਦੀ ਅਣਥੱਕ ਮਿਹਨਤ ਤੇ ਅਧਿਆਪਕਾਂ ਦੇ ਸਿਰ ਬੱਝਦਾ ਹੈ। ਜ਼ਿਕਰਯੋਗ ਹੈ ਕਿ ਕਾਲਜ ਦੀਆਂ ਤਿੰਨ ਕਰਾਟੇਕਾ ਕੁਮਾਰੀ, ਜੀਨਾ ਖਾਨ, ਕਾਜਲ ਕਸ਼ਯਪ ਤੇ ਸ਼ਾਲੂ ਵਰਮਾ ਦੀ ਚੋਣ ਅੰਤਰਰਾਸ਼ਟਰੀ ਚੈਂਪੀਅਨਸ਼ਿਪ ਲਈ ਹੋਈ।