ਸੰਜੀਵ ਗੁਪਤਾ, ਜਗਰਾਓਂ

ਦੇਸ਼ ਨੂੰ ਗੁਲਾਮੀ ਦੀ ਜੰਜੀਰਾਂ ਤੋਂ ਆਜ਼ਾਦ ਕਰਵਾਉਣ ਲਈ ਛੋਟੀ ਉਮਰੇ ਫਾਹਾ ਚੁੰਮਦੇ ਹੋਏ ਸ਼ਹੀਦੀ ਪਾਉਣ ਵਾਲੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ 'ਤੇ ਸ਼ਰਧਾਂਜਲੀਆਂ ਭੇਂਟ ਕਰਦੀਆਂ ਜੱਥੇਬੰਦੀਆਂ ਨੇ ਯਾਦ ਕੀਤਾ। ਜਗਰਾਓਂ ਦੇ ਆਲ ਇੰਡੀਆ ਭਾਰਤ ਵਿਕਾਸ ਨੌਜਵਾਨ ਸਭਾ ਵੱਲੋਂ ਚੇਅਰਮੈਨ ਸੰਜੇ ਕੁਮਾਰ ਬੱਬਾ ਦੀ ਅਗਵਾਈ ਵਿਚ ਸ਼ਰਧਾਂਜਲੀ ਸਮਾਗਮ ਰੱਖਿਆ ਗਿਆ। ਇਨਕਲਾਬ ਜ਼ਿੰਦਾਬਾਦ ਦੀ ਗੂੰਜ ਵਿਚ ਮੈਂਬਰਾਂ, ਅਹੁਦੇਦਾਰਾਂ ਅਤੇ ਮਹਿਮਾਨਾਂ ਨੇ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕੀਤੀ।

ਇਸੇ ਤਰ੍ਹਾਂ ਪਿੰਡ ਕਮਾਲਪੁਰਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਰੱਖੇ ਗਏ ਸਮਾਗਮ ਵਿਚ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਸਮੇਤ ਆਗੂਆਂ ਨੇ ਸ਼ਹੀਦ ਨੂੰ ਯਾਦ ਕਰਦਿਆਂ ਅੱਜ ਉਸ ਦੀ ਸੋਚ 'ਤੇ ਪਹਿਰਾ ਦੇਣ ਅਤੇ ਕੇਂਦਰ ਸਰਕਾਰ ਨਾਲ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਲੜਾਈ ਲੜਨ ਲਈ ਇਕਜੁੱਟ, ਇੱਕਮੰਚ 'ਤੇ ਇਕੱਠਾ ਹੋਣ ਦਾ ਸੁਨੇਹਾ ਦਿੱਤਾ। ਇਸ ਮੌਕੇ ਮਹਿੰਦਰ ਸਿੰਘ ਕਮਾਲਪੁਰਾ, ਹਰਦੀਪ ਸਿੰਘ ਗਾਲਿਬ, ਜਗਤਾਰ ਸਿੰਘ ਦੇਹੜਕਾ ਅਤੇ ਇੰਦਰਜੀਤ ਸਿੰਘ ਧਾਲੀਵਾਲ ਆਦਿ ਹਾਜ਼ਰ ਸਨ।

------

ਪਿੰਡ ਰਤਨ 'ਚ ਗੂੰਜੇ 'ਇਨਕਲਾਬ ਜ਼ਿੰਦਾਬਾਦ'

ਅਬ ਨਹੀਂ ਸੰਸਥਾ ਵੱਲੋਂ ਪਿੰਡ ਰਤਨ ਵਿਖੇ ਸ਼ਹੀਦ ਭਗਤ ਸਿੰਘ ਦੇ ਸਥਾਪਤ ਬੁੱਤ 'ਤੇ ਫੁੱਲ ਮਾਲਾਵਾਂ ਭੇਂਟ ਕਰਦਿਆਂ ਸ਼ਹੀਦ ਨੂੰ ਯਾਦ ਕੀਤਾ। ਇਸ ਦੌਰਾਨ ਅਹੁਦੇਦਾਰਾਂ ਨੇ ਪਹਿਲਾਂ ਵਾਂਗ ਹੀ ਸੱਚ ਦੇ ਮਾਰਗ 'ਤੇ ਚੱਲਦਿਆਂ ਜ਼ਰੂਰਤਮੰਦਾਂ ਦੀ ਲੜਾਈ ਲੜਨ ਦਾ ਪ੍ਰਣ ਕੀਤਾ। ਇਸ ਮੌਕੇ ਜੱਥੇਬੰਦੀ ਨੇ ਖੇਤੀ ਕਾਨੂੰਨ ਦਾ ਵਿਰੋਧ ਕਰਦਿਆਂ ਕਿਸਾਨਾਂ ਦੇ ਹਰ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ। ਇਸ ਮੌਕੇ ਚੇਅਰਮੈਨ ਰਾਕੇਸ਼ ਸ਼ਰਮਾ, ਇੰਚਾਰਜ ਸਤਵਿੰਦਰ ਕੌਰ ਸੱਤੀ, ਰਣਜੀਤ ਸਿੰਘ, ਨੀਤੂ ਥਾਪਰ, ਸੋਨੂੰ ਸ਼ਰਮਾ ਅਤੇ ਬਾਵਾ ਆਦਿ ਹਾਜ਼ਰ ਸਨ।