ਪਰਗਟ ਸੇਹ, ਬੀਜਾ : ਐੱਸਜੀਪੀਸੀ ਅਧੀਨ ਕਾਰਜ਼ਸ਼ੀਲ ਮਾਤਾ ਗੰਗਾ ਖ਼ਾਲਸਾ ਕਾਲਜ, ਮੰਜੀ ਸਾਹਿਬ ਕੋਟਾਂ ਦੇ ਪਿੰ੍ਸੀਪਲ ਡਾ. ਕੁਲਦੀਪ ਕੌਰ ਧਾਲੀਵਾਲ ਨੇ ਦੱਸਿਆ 31 ਮਾਰਚ 2022 ਤਕ ਦੀਆਂ ਪੈਂਡਿੰਗ ਤਨਖ਼ਾਹਾਂ ਦੇ ਦਿੱਤੀਆਂ ਗਈਆਂ ਹਨ। ਜਿਕਰਯੋਗ ਹੈ ਸਟਾਫ ਦੀ ਕਰੀਬ ਡੇਢ ਸਾਲ ਤੋਂ ਤਨਖਾਹ ਰੁਕੀ ਹੋਈ ਸੀ। ਕੋਟਾਂ ਕਾਲਜ ਦੇ ਸਟਾਫ ਦੀਆਂ ਪੈਂਡਿੰਗ ਤਨਖ਼ਾਹਾਂ ਰੁਪਏ 2 ਕਰੋੜ 79 ਲੱਖ 73 ਹਜ਼ਾਰ ਦੇ ਕਰੀਬ ਤਨਖ਼ਾਹਾਂ ਬਣਦੀਆਂ ਸਨ। ਕਾਲਜ ਤੇ ਸਕੂਲ ਦੀ ਲੋਕਲ ਕਾਲਜ ਪ੍ਰਬੰਧਕ ਕਮੇਟੀ, ਪਿੰ੍ਸੀਪਲ, ਸਮੂਹ ਸਟਾਫ (ਟੀਚਿੰਗ ਤੇ ਨਾਨ-ਟੀਚਿੰਗ) ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡ. ਹਰਜਿੰਦਰ ਸਿੰਘ ਧਾਮੀ ਦਾ ਧੰਨਵਾਦ ਕੀਤਾ।