ਪ੍ਰੋ. ਗੋਮੀ ਸਿਆੜ੍ਹ ਦੀ ਚੋਣ ਮੁਹਿੰਮ ਸਬੰਧੀ ਸੀਨੀਅਰ ਆਗੂਆਂ ਨਾਲ ਮੀਟਿੰਗ
ਪ੍ਰੋ. ਗੋਮੀ ਸਿਆੜ੍ਹ ਦੀ ਚੋਣ ਮੁਹਿੰਮ ਸਬੰਧੀ ਸੀਨੀਅਰ ਆਗੂਆਂ ਨੇ ਮੀਟਿੰਗ ਕੀਤੀ
Publish Date: Mon, 08 Dec 2025 07:13 PM (IST)
Updated Date: Tue, 09 Dec 2025 04:13 AM (IST)

ਸੰਤੋਸ਼ ਕੁਮਾਰ ਸਿੰਗਲਾ, ਪੰਜਾਬੀ ਜਾਗਰਣ, ਮਲੌਦ : ਬਲਾਕ ਸੰਮਤੀ ਜੋਨ ਸਿਆੜ੍ਹ ਤੋਂ ਉਮੀਦਵਾਰ ਪ੍ਰੋ. ਗੁਰਮੁੱਖ ਸਿੰਘ ਗੋਮੀ ਸਿਆੜ੍ਹ ਦੀ ਚੋਣ ਮੁਹਿੰਮ ਨੂੰ ਮਜ਼ਬੂਤ ਕਰਨ ਲਈ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ, ਸੀਨੀਅਰ ਆਗੂ ਗੁਰਦੇਵ ਸਿੰਘ ਲਾਪਰਾ, ਸਾਬਕਾ ਚੇਅਰਮੈਨ ਕਮਲਜੀਤ ਸਿੰਘ ਸਿਆੜ੍ਹ, ਸਾਬਕਾ ਜਿਲ੍ਹਾ ਪ੍ਰੀਸ਼ਦ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ, ਸਾਬਕਾ ਪ੍ਰਧਾਨ ਬੰਤ ਸਿੰਘ ਦਬੁਰਜ਼ੀ ਆਦਿ ਸੀਨੀਅਰ ਆਗੂਆਂ ਵੱਲੋਂ ਮੀਟਿੰਗ ਕਰਕੇ ਵਿਉਤਬੰਦੀ ਕੀਤੀ ਗਈ। ਇਸ ਮੌਕੇ ਪ੍ਰੋ. ਗੋਮੀ ਦੀ ਸਰਾਹਨਾ ਕਰਦਿਆਂ ਪਿੰਡ ਦੇ ਸੀਨੀਅਰ ਆਗੂ ਅਤੇ ਸਾਬਕਾ ਚੇਅਰਮੈਨ ਕਮਲਜੀਤ ਸਿੰਘ ਸਿਆੜ੍ਹ ਨੇ ਕਿਹਾ ਕਿ ਪ੍ਰੋ. ਗੋਮੀ ਦੇ ਪਿਤਾ ਸਵ. ਬਲਵਿੰਦਰ ਸਿੰਘ ਨੰਬਰਦਾਰ ਵੀ ਆਪਣੇ ਜੀਵਨ ਦੌਰਾਨ ਬਿਨ੍ਹਾਂ ਭੇਦਭਾਵ ਅਤੇ ਪਾਰਟੀਬਾਜੀ ਤੋਂ ਲੋਕਾਂ ਦੀ ਭਲਾਈ ਅਤੇ ਸਮਾਜ ਸੇਵਾ ਲਈ ਸਮਰਪਿਤ ਰਹੇ ਸਨ ਅਤੇ ਉਹ ਉਨ੍ਹਾਂ ਦੇ ਨਕਸ਼ੇ ਕਦਮਾਂ ਤੇ ਚੱਲਦਿਆਂ ਪ੍ਰੋ. ਗੁਰਮੁੱਖ ਸਿੰਘ ਗੋਮੀ ਜਿੱਥੇ ਪਾਰਟੀ ਲਈ ਪੂਰੀ ਤਰ੍ਹਾਂ ਸਮਰਪਿਤ ਹਨ, ਉੱਥੇ ਪਿੰਡ ਦੀ ਭਲਾਈ ਲਈ ਅਤੇ ਪਿੰਡ ਦੇ ਵਿਕਾਸ ਪ੍ਰਤੀ ਵੀ ਹਮੇਸ਼ਾ ਯਤਨਸ਼ੀਲ ਹਨ, ਜਿਨ੍ਹਾਂ ਨੂੰ ਜਿੱਥੇ ਕਾਂਗਰਸ ਪਾਰਟੀ ਦੇ ਵਰਕਰਾਂ ਤੇ ਸਮਰਥਕਾਂ ਦੀ ਵੋਟ ਪੈਣੀ ਹੈ ਉੱਥੇ ਪਿੰਡ ਵਾਸੀਆਂ ਵੱਲੋਂ ਵੀ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਆਪਣੀ ਵੋਟ ਦੀ ਵਰਤੋਂ ਪੋ੍ਰ. ਗੋਮੀ ਦੇ ਹੱਕ ਵਿੱਚ ਕੀਤੀ ਜਾਵੇਗੀ। ਇਸ ਮੌਕੇ ਸੀਨੀਅਰ ਆਗੂ ਨਰੇਸ਼ ਸਿੰਘ ਮਲੌਦ, ਮਾ. ਰਾਜ ਸਿੰਘ ਸਹਾਰਨ ਮਾਜਰਾ, ਏਕਮ ਦੋਰਾਹਾ, ਸੋਨੀ ਸਿਆੜ੍ਹ, ਜਸਮਨ ਕੈਨੇਡਾ, ਕਰਨਵੀਰ ਸਿੰਘ ਪਾਇਲ ਆਦਿ ਹਾਜ਼ਰ ਸਨ।