ਸਰਵਣ ਸਿੰਘ ਭੰਗਲਾਂ, ਸਮਰਾਲਾ

ਨਗਰ ਕੌਂਸਲ ਸਮਰਾਲਾ ਦੇ ਕਾਰਜ ਸਾਧਕ ਅਫਸਰ ਜਸਵੀਰ ਸਿੰਘ ਦੇ ਨਿਰਦੇਸ਼ਾਂ ਤੇ ਅਮਲ ਕਰਦਿਆਂ ਕੌਂਸਲ ਮੁਲਾਜ਼ਮਾਂ ਦੀ ਟੀਮ ਨੇ ਸ਼ਹਿਰ ਦੀਆਂ ਕਈ ਥਾਵਾਂ ਤੇ ਸੈਨੇਟਾਈਜ਼ਰ ਦਾ ਿਛੜਕਾਅ ਕੀਤਾ ਗਿਆ। ਇਸ ਟੀਮ ਦੀ ਕਮਾਂਡ ਸੰਭਾਲ ਰਹੇ ਸੁਖਦੇਵ ਸਿੰਘ ਨੇ ਦੱਸਿਆ ਕਿ ਸਮੁੱਚੇ ਮੁਲਾਜ਼ਮਾਂ ਵੱਲੋਂ ਸ਼ਹਿਰ ਦੇ ਵਾਰਡ ਨੰ.3,4,5,6,7,8,11,13 ਤੇ 14 ਤੋਂ ਇਲਾਵਾ ਸਥਾਨਕ ਸਿਵਲ ਹਸਪਤਾਲ, ਖੰਨਾ ਰੋਡ, ਮਾਛੀਵਾੜਾ ਰੋਡ ਤੇ ਬੌਂਦਲ ਰੋਡ ਤੇ ਸੈਨੇਟਾਈਜ਼ਰ ਦਾ ਿਛੜਕਾਅ ਕੀਤਾ ਗਿਆ।

ਈਓ ਜਸਵੀਰ ਸਿੰਘ ਨੇ ਦੱਸਿਆ ਕਿ 'ਕੋਰੋਨਾ' ਵਾਇਰਸ ਤੋਂ ਬਚਾਅ ਲਈ ਨਗਰ ਕੌਂਸਲ ਅਮਲੇ ਵੱਲੋਂ 'ਸੋਡੀਅਮ ਹਾਈਪੋਕਲੋਰਾਈਡ' ਦੀ ਵਰਤੋਂ ਕੀਤੀ ਜਾ ਰਹੀ ਹੈ ਤੇ ਸ਼ਹਿਰ ਦੇ ਰਹਿੰਦੇ ਇਲਾਕੇ ਵੀ ਜਲਦੀ ਹੀ ਸੈਨੇਟਾਈਜ਼ ਕਰ ਦਿੱਤੇ ਜਾਣਗੇ। ਇਸ ਮੌਕੇ ਸੈਨੇਟਰੀ ਇੰਸਪੈਰਟਰ ਸੰਜੋਗਿਤਾ, ਸੁਖਦੇਵ ਸਿੰਘ, ਗੁਲਸ਼ਨ ਕੁਮਾਰ, ਜਗਰੂਪ ਸਿੰਘ ਨੌਲੜੀ ਤੋਂ ਇਲਾਵਾ ਹੋਰ ਮੁਲਾਜ਼ਮ ਵੀ ਹਾਜ਼ਰ ਸਨ।