ਸਟਾਫ ਰਿਪੋਰਟਰ, ਖੰਨਾ : ਸੰਸਥਾ ਹਰਿਆਵਲ ਪੰਜਾਬ ਵੱਲੋਂ ਐੱਮਜੀ ਚੋਪੜਾ ਸਕੂਲ ਖੰਨਾ ਵਿਖੇ ਪਾਣੀ ਬਚਾਓ ਸਬੰਧੀ ਸੈਮੀਨਾਰ ਕਰਵਾਇਆ ਗਿਆ। ਇਸ 'ਚ ਹਰਿਆਵਲ ਪੰਜਾਬ ਖੰਨਾ ਦੀ ਟੀਮ ਤੇ ਸਕੂਲ ਦੇ ਪਿੰ੍ਸੀਪਲ, ਅਧਿਆਪਕਾਂ ਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ।

ਹਰਿਆਵਲ ਪੰਜਾਬ ਦੀ ਟੀਮ ਵੱਲੋਂ ਘਰ ਘਰ ਹਰਿਆਵਲ ਦਾ ਸੰਕਲਪ ਵੀ ਬੱਚਿਆਂ ਨਾਲ ਸਾਂਝਾ ਕਰਦਿਆਂ ਰੁੱਖ ਲਗਾਓ, ਪਾਣੀ ਬਚਾਓ ਤੇ ਪਲਾਸਟਿਕ ਦੀ ਵਰਤੋਂ ਨਾ ਕਰਨ ਦਾ ਸੁਨੇਹਾ ਦਿੱਤਾ ਗਿਆ। ਕਨਵੀਨਰ ਐਡਵੋਕੇਟ ਆਸ਼ੂ ਲਟਾਵਾ ਨੇ ਬੱਚਿਆਂ ਨੂੰ 5 ਜੂਨ ਵਿਸ਼ਵ ਵਾਤਾਵਰਨ ਦਿਵਸ ਮੌਕੇ ਪੰਜ ਬੂਟੇ ਲਗਾਉਣ ਦਾ ਸੰਕਲਪ ਦਿੱਤਾ ਤੇ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਸਹੁੰ ਵੀ ਚੁੱਕੀ। ਇਸ ਮੌਕੇ ਪਿੰ੍ਸੀਪਲ ਰਿਤੂ ਸੂਦ, ਅਧਿਆਪਕ ਮਨਦੀਪ ਸਿੰਘ, ਲਵਪ੍ਰਰੀਤ ਸਿੰਘ, ਆਸ਼ੂਤੋਸ਼ ਮੈਨਰੋ, ਆਸ਼ੂ ਲਟਾਵਾ, ਐਡ. ਦਵਿੰਦਰ ਕੌਰ, ਉਮੇਸ਼ ਸਹਿਗਲ, ਵਿਨੋਦ ਵਿਗ, ਪਵਨ ਸ਼ਰਮਾ, ਹਰੀਸ਼ ਭਾਂਬਰੀ ਵੀ ਹਾਜ਼ਰ ਸਨ।