ਮਨਦੀਪ ਸਰੋਏ, ਜੋਧਾਂ

ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਵਿਖੇ ਪਿ੍ਰੰਸੀਪਲ ਅਵਿਨਾਸ਼ ਕੌਰ ਦੀ ਅਗਵਾਈ ਹੇਠ ਆਈਕਿਉਏਸੀ ਦੇ ਸਹਿਯੋਗ ਨਾਲ ਐੱਨਐੱਸਐੱਸ ਯੂਨਿਟ (ਲੜਕੀਆਂ) ਵਲੋਂ 'ਯੋਗਾ ਅਤੇ ਸਿਹਤ ਲਈ ਪੌਸ਼ਟਿਕ ਖੁਰਾਕ' ਵਿਸ਼ੇ ਤੇ ਸੈਮੀਨਾਰ ਅਤੇ ਲੈਕਚਰ ਕਰਵਾਇਆ ਗਿਆ। ਇਸ ਮੌਕੇ ਡਾ. ਚਾਰੂ ਸ਼ਰਮਾ ਨੇ ਸ਼ਿਰਕਤ ਕੀਤੀ। ਕਾਲਜ ਦੇ ਪਿ੍ਰੰਸੀਪਲ ਡਾ. ਅਵਿਨਾਸ਼ ਕੌਰ ਨੇ ਆਏ ਹੋਏ ਮਹਿਮਾਨ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਕਾਲਜ ਹਰ ਸਮੇਂ ਅਜਿਹੇ ਗੁਣਵੱਤਾ ਭਰਪੂਰ ਲੈਕਚਰ ਕਰਵਾਉਣ ਲਈ ਤੱਤਪਰ ਰਹਿੰਦਾ ਹੈ। ਇਸ ਮੌਕੇ ਡਾ. ਚਾਰੂ ਸ਼ਰਮਾ ਨੇ ਕਿਹਾ ਕਿ ਚੰਗੀ ਸਿਹਤ ਦਾ ਰਾਜ਼ ਚੰਗੀ ਖੁਰਾਕ ਵਿਚ ਲੁਕਿਆ ਹੋਇਆ ਹੈ। ਚੰਗੀ ਖੁਰਾਕ ਹੀ ਸਿਹਤ ਨੂੰ ਤੰਦਰੁਸਤ ਰੱਖਦੀ ਹੈ। ਇਸ ਮੌਕੇ ਡਾ. ਦਲਜੀਤ ਸਿੰਘ ਖੁਰਾਣਾ ਨੇ ਆਏ ਮਹਿਮਾਨ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਰੋ. ਕਮਲਜੀਤ ਸੋਹੀ, ਸੁਰਿੰਦਰ ਮੋਹਨ ਦੀਪ, ਮਨੋਜ ਕੁਮਾਰ, ਬਲਵੀਰ ਕੌਰ, ਰਾਜਿੰਦਰ ਕੁਮਾਰ, ਹਰਲੀਨ ਕੌਰ, ਮਨੀਸ਼ਾ ਸੁਰ, ਲਖਵੀਰ ਕੌਰ, ਡਾ. ਜਗਮੀਤ ਸਿੰਘ, ਸੁਖਜੀਤ ਕੌਰ, ਤੇਜਪਾਲ ਸਿੰਘ, ਪੁਰਨੀਤ ਕੌਰ, ਅਕਵਿੰਦਰ ਕੌਰ, ਜਸਦੀਪ ਕੌਰ, ਦਮਨਦੀਪ ਕੌਰ, ਸੁਮਨਦੀਪ ਕੌਰ, ਡਾ. ਗੁਰਜੀਤ ਸਿੰਘ, ਡਾ. ਅਮਰਜੀਤ ਕੌਰ, ਦਵਿੰਦਰ ਸਿੰਘ, ਬਲਰਾਜ ਸਿੰਘ, ਸੁਖਵਿੰਦਰ ਸਿੰਘ, ਨਿਤੀਸ਼ ਕੁਮਾਰ, ਡਾ. ਰਮਨਦੀਪ ਕੌਰ,ਪੋ੍. ਪਰਮਜੀਤ ਕੌਰ ਅਤੇ ਪੋ੍. ਕੁਲਵੰਤ ਕੌਰ ਆਦਿ ਹਾਜ਼ਰ ਸਨ।