ਤਰੁਣ ਆਨੰਦ, ਦੋਰਾਹਾ : ਗੁਰੂ ਨਾਨਕ ਨੈਸ਼ਨਲ ਕਾਲਜ, ਦੋਰਾਹਾ ਵਿਖੇ 19ਵੀਂ ਪੰਜਾਬ ਬਟਾਲੀਅਨ ਐੱਨਸੀਸੀ ਲੁਧਿਆਣਾ ਦੇ ਕਮਾਂਡਿੰਗ ਅਫ਼ਸਰ ਕਰਨਲ ਡੀਕੇ ਸਿੰਘ ਤੇ ਸੂਬੇਦਾਰ ਮੇਜਰ ਬਲਵੀਰ ਸਿੰਘ ਦੇ ਨਿਰਦੇਸ਼ਾਂ ਤਹਿਤ ਕਾਲਜ ਵਿਦਿਆਰਥੀਆਂ ਦੀ ਐੱਨਸੀਸੀ ਨਵੇਂ ਸੈਸ਼ਨ ਲਈ ਐਸਡੀ ਲੜਕੇ ਤੇ ਐੱਸਡਬਲਯੂ ਲੜਕੀਆਂ ਦੀ ਚੋਣ ਲਈ ਭਰਤੀ ਕੈਂਪ ਲਗਾਇਆ ਗਿਆ। ਪਿੰ੍ਸੀਪਲ ਡਾ. ਨਰਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਭਰਤੀ ਕੈਂਪ ਕੇਅਰ ਟੇਕਰ ਅਫਸਰ ਪੋ੍. ਕੁਲਵਿੰਦਰ ਕੌਰ ਤੇ ਪੋ੍. ਸੰਦੀਪ ਸਿੰਘ ਹੁੰਦਲ ਦੀ ਯੋਗ ਅਗਵਾਈ 'ਚ ਲਾਇਆ ਗਿਆ। ਇਸ ਭਰਤੀ ਕੈਂਪ ਦੌਰਾਨ ਕਾਲਜ ਦੇ ਵਿਦਿਆਰਥੀਆਂ ਵੱਲੋਂ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ ਗਿਆ। ਭਰਤੀ ਲਈ ਬਟਾਲੀਅਨ ਤੋਂ ਪਹੁੰਚੇ ਹੌਲਦਾਰ ਰਜਨੀਸ਼ ਕੁਮਾਰ ਵੱਲੋਂ ਕੈਡਿਟਾਂ ਦੀ ਯੋਗਤਾ ਦੇ ਆਧਾਰ 'ਤੇ ਸਰਕਾਰੀ ਮਾਪਦੰਡਾਂ ਅਨੁਸਾਰ 16 ਐੱਸਡੀ ਲੜਕੇ ਤੇ 08 ਐੱਸਡਬਲਿਯੂ ਲੜਕੀਆਂ ਦੀ ਚੋਣ ਕੀਤੀ ਗਈ। ਇਸ ਦੌਰਾਨ ਕੇਅਰ ਟੇਕਰ ਅਫ਼ਸਰ ਪੋ੍. ਕੁਲਵਿੰਦਰ ਕੌਰ ਨੇ ਐੱਨਸੀਸੀ ਦੇ ਮਾਟੋ, ਮੰਤਵ, ਉਦੇਸ਼ਾਂ, ਸਰਟੀਫਿਕੇਟ ਬੀ ਤੇ ਸੀ ਸਬੰਧੀ ਕੈਡਿਟਾਂ ਨੂੰ ਚਾਨਣਾ ਪਾਉਂਦੇ ਹੋਏ ਅਕਾਦਮਿਕ ਤੇ ਆਰਮਡ ਫੋਰਸਿਸ 'ਚ ਐੱਨਸੀਸੀ ਦੇ ਮਹੱਤਤਾ ਤੋਂ ਜਾਣੂ ਕਰਵਾਇਆ। ਕਾਲਜ ਪਿੰ੍ਸੀਪਲ ਵੱਲੋਂ ਨਵੇਂ ਚੁਣੇ ਗਏ ਕੈਡਿਟਾਂ ਨੂੰ ਵਧਾਈ ਦਿੰਦਿਆਂ ਐੱਨਸੀਸੀ 'ਚ ਇਨਾਂ ਦੇ ਚੰਗੇ ਭਵਿੱਖ ਲਈ ਕਾਮਨਾ ਕੀਤੀ ਗਈ ਤੇ ਉਨ੍ਹਾਂ ਨੂੰ ਦੇਸ਼ ਦੀ ਸੇਵਾ ਲਈ ਹਰ ਸਮੇਂ ਤਿਆਰ ਰਹਿਣ ਲਈ ਪੇ੍ਰਿਆ ਗਿਆ। ਇਸ ਮੌਕੇ ਸਾਹਿਲ ਖਾਨ, ਸ਼ਾਮ ਸੁੰਦਰ, ਚੁੰਨਿੰਦਾ ਰਾਣੀ, ਖੁਸ਼ੀ ਸ੍ਰੀਵਾਸਤਵ ਵੱਲੋਂ ਸਹਿਯੋਗ ਦਿੱਤਾ ਗਿਆ।