ਪੱਤਰ ਪੇ੍ਰਰਕ, ਰਾਏਕੋਟ : ਰਾਏਕੋਟ ਸ਼ਹਿਰ 'ਚ ਹੋਰਨਾਂ ਸੂਬਿਆਂ ਤੋਂ ਲਿਆ ਕੇ ਨਾਜਾਇਜ਼ ਸ਼ਰਾਬ ਵੇਚਣ ਵਾਲੇ ਵਿਅਕਤੀ ਨੂੰ ਰਾਏਕੋਟ ਦੀ ਥਾਣਾ ਸਿਟੀ ਪੁੁਲਿਸ ਨੇ ਗੁੁਪਤ ਸੂਚਨਾ ਦੇ ਆਧਾਰ 'ਤੇ ਕਾਬੂ ਕੀਤਾ ਗਿਆ ਹੈ। ਜੋ ਕੰਧ ਟੱਪ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗਿਆ ਤਾਂ ਉਹ ਉਕਤ ਵਿਅਕਤੀ ਆਪਣੇ ਦੋਵੇਂ ਗਿੱਟੇ ਤੁੁੜਵਾ ਬੈਠੇਗਾ। ਰਾਏਕੋਟ ਸਿਟੀ ਪੁੁਲਿਸ ਨੂੰ ਇਕ ਮੁੁਖ਼ਬਰ ਨੇ ਇਤਲਾਹ ਦਿੱਤੀ ਸੀ ਕਿ ਅਵਤਾਰ ਸਿੰਘ ਉਰਫ ਤਾਰਾ ਪੁੱਤਰ ਜਰਨੈਲ ਸਿੰਘ ਵਾਸੀ ਗੁੁਰੂ ਨਾਨਕਪੁੁਰਾ ਮੁੁਹੱਲਾ ਰਾਏਕੋਟ ਬਾਹਰਲੇ ਰਾਜਾਂ ਤੋਂ ਸਸਤੀ ਸ਼ਰਾਬ ਲਿਆ ਕੇ ਸ਼ਹਿਰ 'ਚ ਲੋਕਾਂ ਨੂੰ ਮਹਿੰਗੇ ਭਾਅ ਤੁੁਰ ਫਿਰ ਕੇ ਵੇਚਦਾ ਹੈ, ਬਲਕਿ ਉਸ ਵੱਲੋਂ ਪਸ਼ੂਆਂ ਵਾਲੇ ਘਰ ਰੱਖ ਕੇ ਸ਼ਰਾਬ ਲਿਆ ਕੇ ਵੇਚੀ ਜਾ ਰਹੀ ਹੈ, ਜਿਸ 'ਤੇ ਕਾਰਵਾਈ ਕਰਦਿਆਂ ਏਐੱਸਆਈ ਅਵਤਾਰ ਸਿੰਘ ਦੀ ਅਗਵਾਈ ਵਾਲੀ ਪੁੁਲਿਸ ਪਾਰਟੀ ਨੇ ਜਦੋਂ ਉਕਤ ਵਿਅਕਤੀ ਦੇ ਘਰ ਛਾਪੇਮਾਰੀ ਕੀਤੀ ਤਾਂ ਉਸ ਦੇ ਘਰੋਂ 13 ਪੇਟੀ ਦੇਸ਼ੀ ਸ਼ਰਾਬ ਮਾਰਕਾ ਹਰਿਆਣਾ ਤੇ 12700 ਰੁੁਪਏ ਦੀ ਵਾਈਨ ਮਨੀ ਬਰਾਮਦ ਹੋਈ। ਉਕਤ ਵਿਅਕਤੀ ਨੇ ਛਾਪੇਮਾਰੀ ਦੌਰਾਨ ਪੁੁਲਿਸ ਦੇ ਚੁੰਗਲ 'ਚੋਂ ਨਿਕਲਣ ਲਈ ਕੰਧ ਟੱਪ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਦੂਜੇ ਪਾਸੇ ਥਾਂ ਨੀਵਾਂ ਹੋਣ ਕਾਰਨ ਉਕਤ ਵਿਅਕਤੀ ਦੇ ਦੋਵੇਂ ਪੈਰਾਂ ਉੱਪਰ ਸੱਟਾਂ ਵੱਜੀਆਂ ਜਿਸ ਕਾਰਨ ਉਹ ਪੁਲਿਸ ਦੇ ਅੜਿੱਕੇ ਆ ਗਿਆ। ਇਸ ਸਬੰਧੀ ਥਾਣਾ ਮੁੁਖੀ ਹੀਰਾ ਸਿੰਘ ਸੰਧੂ ਨੇ ਦੱਸਿਆ ਕਿ ਉਕਤ ਖ਼ਿਲਾਫ਼ ਮੁੁਕੱਦਮਾ ਦਰਜ ਕਰ ਕੇ ਪੜਤਾਲ ਸ਼ੁੁਰੂ ਕਰ ਦਿੱਤੀ ਹੈ।