ਲੱਕੀ ਘੁਮੈਤ, ਸਾਹਨੇਵਾਲ/ਲੁਧਿਆਣਾ : ਬੁੱਢੇਵਾਲ ਸਹਿਕਾਰੀ ਖੰਡ ਮਿੱਲ ਵਿਖੇ ਪਿੜ੍ਹਾਈ ਸੀਜ਼ਨਾਂ ਦੀ ਬਕਾਇਆ ਰਾਸ਼ੀ ਦੇ ਚੈੱਕ ਗੰਨੇ ਦੇ ਕਾਸ਼ਤਕਾਰਾਂ ਨੂੰ ਵੰਡਣ ਲਈ ਸਮਾਗਮ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਕਰਨਬੀਰ ਸਿੰਘ ਸੋਨੀ ਗਾਲਿਬ, ਜ਼ਿਲ੍ਹਾ ਪ੍ਰਧਾਨ, ਲੁਧਿਆਣਾ (ਦਿਹਾਤੀ) ਵੱਲੋਂ ਕੀਤੀ ਗਈ ਤੇ ਉਨਾਂ ਗੰਨਾ ਕਾਸ਼ਤਕਾਰਾਂ ਨੂੰ ਚੈੱਕ ਵੰਡੇ।

ਇਸ ਮੌਕੇ ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਬੁੱਢੇਵਾਲ ਸਹਿਕਾਰੀ ਖੰਡ ਮਿੱਲ ਦੀ ਬਕਾਇਆ ਰਹਿੰਦੀ ਕੁੱਲ 27 ਕਰੋੜ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਮਿੱਲ ਦੇ ਚੇਅਰਮੈਨ ਵੱਲੋਂ ਗੰਨਾ ਕਾਸ਼ਤਕਾਰਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਗੰਨਾ ਵਿਭਾਗ ਨਾਲ ਤਾਲਮੇਲ ਕਰ ਕੇ ਕਣਕ-ਝੋਨੇ ਦੇ ਫ਼ਸਲੀ ਚੱਕਰ 'ਚੋਂ ਨਿਕਲ ਕੇ ਗੰਨੇ ਦਾ ਵੱਧ ਝਾੜ ਅਤੇ ਵੱਧ ਰਿਕਵਰੀ ਵਾਲੀਆਂ ਨਵੀਂਆਂ ਕਿਸਮਾਂ ਦੀ ਵੱਧ ਤੋਂ ਵੱਧ ਬਿਜਾਈ ਕੀਤੀ ਜਾਵੇ ਜੋ ਕਿ ਗੰਨਾ ਕਾਸ਼ਤਕਾਰਾਂ ਤੇ ਮਿੱਲ ਦੋਵਾਂ ਲਈ ਲਾਹੇਵੰਦ ਹਨ।

ਇਸ ਮੌਕੇ ਅਮਰ ਸਿੰਘ ਉੱਪ ਚੇਅਰਮੈਨ, ਮਨਪ੍ਰਰੀਤ ਸਿੰਘ, ਡਾਇਰੈਕਟਰ, ਭਰਪੂਰ ਸਿੰਘ, ਡਾਇਰੈਕਟਰ, ਪਰਮਦੀਪ ਸਿੰਘ, ਡਾਇਰੈਕਟਰ, ਤੇ ਹਰਪਾਲ ਸਿੰਘ ਕਲੇਰ, ਮੁੱਖ ਗੰਨਾ ਵਿਕਾਸ ਅਫ਼ਸਰ, ਜਗਦੀਸ਼ ਸਿੰਘ ਆਫਿਸ ਸੁਪਰਡੈਂਟ, ਮਿੱਲ ਦੇ ਸਮੂਹ ਅਧਿਕਾਰੀ, ਕਰਮਚਾਰੀ ਤੇ ਇਲਾਕੇ ਦੇ ਗੰਨਾ ਕਾਸ਼ਤਕਾਰ ਉਚੇਚੇ ਤੌਰ 'ਤੇ ਹਾਜ਼ਰ ਸਨ।