ਸਰਵਣ ਸਿੰਘ ਭੰਗਲਾਂ, ਸਮਰਾਲਾ : ਸਥਾਨਕ ਸ਼ਹਿਰ ਨੂੰ ਸਾਫ-ਸੁਥਰਾ ਬਣਾਉਣ ਤੇ ਬਜਾਰ ਦੀ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਐੱਸਡੀਐੱਮ ਵਿਕਰਮਜੀਤ ਸਿੰਘ ਪਾਂਥੇ ਵੱਲੋਂ ਬਾਜ਼ਾਰ ਦੇ ਸਮੁੱਚੇ ਦੁਕਾਨਦਾਰਾਂ ਨਾਲ ਇਕ ਜ਼ਰੂਰੀ ਮੀਟਿੰਗ ਸੱਦੀ ਗਈ। ਜਿਸ ਦੌਰਾਨ ਐੱਸਡੀਐੱਮ ਪਾਂਥੇ ਨੇ ਕਿਹਾ ਕਿ ਵਪਾਰ ਮੰਡਲ ਯੂਨੀਅਨ ਖ਼ੁਦਾਰੇ ਦੁਕਾਨਦਾਰਾਂ ਦੇ ਮਸ਼ਵਰੇ ਨਾਲ ਇਹ ਮਤਾ ਪਾਉਣ ਕੇ ਸਾਰੇ ਦੁਕਾਨਦਾਰ ਆਪੋ-ਆਪਣਾ ਸਮਾਨ ਆਪਣੀਆਂ ਦੁਕਾਨਾਂ ਦੇ ਅੰਦਰ ਹੀ ਰੱਖ ਕੇ ਸ਼ਹਿਰ 'ਚ ਵੱਧਦੇ ਜਾ ਰਹੇ ਟ੍ਰੈਫਿਕ ਦੇ ਮਸਲੇ ਨੂੰ ਹੱਲ ਕਰਨ 'ਚ ਆਪੋ-ਆਪਣਾ ਬਣਦਾ ਯੋਗਦਾਨ ਪਾਕੇ ਪ੍ਰਸ਼ਾਸਨ ਨੂੰ ਸਹਿਯੋਗ ਦੇਣ। ਸ਼ਹਿਰ ਵਾਸੀਆਂ ਨੂੰ ਵੀ ਇਹ ਅਪੀਲ ਕੀਤੀ ਗਈ ਕਿ ਉਹ ਕੂੜਾ ਕਰਕਟ ਆਪਣੇ ਆਲੇ ਦੁਆਲੇ ਸੁੱਟਣ ਦੀ ਥਾਂ ਨਗਰ ਕੌਂਸਲ ਵੱਲੋਂ ਲਾਏ ਗਏ ਕੂੜੇਦਾਨ ਵਰਤਣ ਤਾਂ ਜੋ ਸ਼ਹਿਰ ਨੂੰ ਸਾਫ-ਸੁਥਰਾ ਬਣਾਇਆ ਜਾ ਸਕੇ।

ਵਪਾਰ ਮੰਡਲ ਦੇ ਪ੍ਰਧਾਨ ਦੀਪਕ ਰਾਏ, ਚੇਅਰਮੈਨ ਹਰੀ ਕਿਸ਼ਨ ਗੰਭੀਰ ਤੇ ਟੈਲੀਕਾਮ ਐਸੋਸੀਏਸ਼ਨ ਦੇ ਪ੍ਰਧਾਨ ਸੰਨੀ ਦੂਆ ਨੇ ਐੱਸਡੀਐੱਮ ਵਿਕਰਮਜੀਤ ਸਿੰਘ ਪਾਂਥੇ ਨੂੰ ਇਹ ਭਰੋਸਾ ਦਿਵਾਇਆ ਕਿ ਸਾਰੇ ਦੁਕਾਨਦਾਰ ਇਨਾਂ ਹਦਾਇਤਾਂ ਦੀ ਪੂਰਨ ਰੂਪ 'ਚ ਪਾਲਣਾ ਕਰਨੀ ਯਕੀਨੀ ਬਣਾ ਕੇ ਪ੍ਰਸ਼ਾਸਨ ਨੂੰ ਬਣਦਾ ਸਹਿਯੋਗ ਦੇਣਗੇ। ਇਸ ਮੌਕੇ ਭਾਰਤ ਭੂਸ਼ਣ, ਰਿਸ਼ਵ ਮਿਗਲਾਨੀ, ਦਰਪਨ ਸ਼ਰਮਾ, ਸੁਨੀਲ ਅਗਰਵਾਲ, ਗੁਲਸ਼ਨ ਕੁਮਾਰ, ਜੋਨੀ ਸੇਠੀ, ਦਲਜੀਤ ਸਿੰਘ, ਰਮਨ ਗਰਗ, ਵਿੱਕੀ ਕੁਮਾਰ ਤੇ ਪ੍ਰਕਾਸ਼ ਅਰੋੜਾ ਆਦਿ ਹਾਜ਼ਰ ਸਨ।