ਜਗਦੇਵ ਗਰੇਵਾਲ, ਜੋਧਾਂ : ਲੁਧਿਆਣਾ ਦੇ ਐੱਸਡੀਐੱਮ ਸਵਾਤੀ ਟਿਵਾਣਾ ਵੱਲੋਂ ਬੀਤੇ ਦਿਨੀਂ ਗੁੱਜਰਵਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਐੱਸਡੀਐੱਮ ਟਿਵਾਣਾ ਵੱਲੋਂ ਸਕੂਲ ਦਾ ਨਿਰੀਖਣ ਕਰਨ ਉਪਰੰਤ ਪਿੰ੍ਸੀਪਲ ਹਰਮਿੰਦਰ ਸਿੰਘ ਮਨੋਚਾ ਕੋਲੋਂ ਸਕੂਲ ਦੇ ਵਿਕਾਸ ਤੇ ਸਾਲਾਨਾ ਰਿਪੋਰਟ ਬਾਰੇ ਜਾਣਕਾਰੀ ਲਈ ਗਈ। ਉਨ੍ਹਾਂ ਗੁੱਜਰਵਾਲ ਦੇ ਅਧਿਕਾਰਤ ਪੰਚ ਕੁਲਦੀਪ ਸਿੰਘ ਕੋਲੋਂ ਪਿੰਡ ਗੁੱਜਰਵਾਲ ਦੇ ਸਰਬਪਖੀ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਲੈਣ ਤੋਂ ਇਲਾਵਾ ਨੇੜਲੇ ਪਿੰਡ ਸਰਾਭਾ ਦੇ ਦੇਸ਼ ਭਗਤ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਜੀਵਨੀ ਤੇ ਇਤਿਹਾਸ ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਰਾਪਤ ਕੀਤੀ।

ਇਸ ਮੌਕੇ ਗ੍ਰਾਮ ਪੰਚਾਇਤ ਤੇ ਸਕੂਲ ਸਟਾਫ ਵੱਲੋਂ ਐੱਸਡੀਐੱਮ ਸਵਾਤੀ ਟਿਵਾਣਾ ਤੇ ਹੋਰ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸਿਮਰਜੀਤ ਕੌਰ ਗਰੇਵਾਲ ਮੈਂਬਰ ਬਲਾਕ ਸੰਮਤੀ, ਰਾਜਿੰਦਰ ਸਿੰਘ, ਮਨਦੀਪ ਕੌਰ, ਮਨਜੀਤ ਕੌਰ ਗਰੇਵਾਲ ਪੰਚ, ਜਸਵੀਰ ਕੌਰ, ਮੁੁਹੰਮਦ ਕਾਸ਼ਰ ਭੱਟੀ, ਪਿ੍ਰਤਪਾਲ ਸਿੰਘ ਸਰੋਏ, ਰਾਜਾ ਸਿੰਘ, ਧਰਮਪਾਲ ਬਿੱਲੂ, ਗੁੁਰਨਾਮ ਸਿੰਘ ਚੁੰਬਰ, ਪਾਲ ਸਿੰਘ ਪਨੇਸਰ, ਰਣਜੀਤ ਸਿੰਘ, ਗਿਆਨੀ ਬਲਤੇਜ ਸਿੰਘ ਆਦਿ ਹਾਜ਼ਰ ਸਨ।