ਸੰਜੀਵ ਗੁਪਤਾ, ਜਗਰਾਓਂ

ਸਥਾਨਕ ਪ੍ਰਸ਼ਾਸਨ ਵੱਲੋਂ ਮਿਸ਼ਨ ਫਤਿਹ ਤਹਿਤ ਕਰਵਾਏ ਗਏ ਸਰਕਾਰੀ ਸਮਾਗਮ ਵਿਚ ਐੱਸਡੀਐੱਮ ਨੇ ਕਵਿਤਾ ਰਾਹੀਂ ਕੋਰੋਨਾ ਮਹਾਮਾਰੀ ਦੇ ਬਚਾਅ ਨੂੰ ਬਾਖੂਬੀ ਬਿਆਨ ਕਰਦਿਆਂ ਵਾਹ-ਵਾਹ ਲੁੱਟੀ। ਉਨ੍ਹਾਂ ਆਪਣੀ ਕਵਿਤਾ, 'ਮਿਸ਼ਨ ਫ਼ਤਹਿ ਦਾ ਨਾਅਰਾ ਲਾਈਏ, ਸਾਰੇ ਇਹ ਸੰਕਲਪ ਬਣਾਈਏ, ਵਾਇਰਸ ਕੋਈ ਵੀ ਰਹਿਣ ਨੀਂ ਦੇਣਾ ਇਸ ਦੇ ਸਭ ਪਰਹੇਜ਼ ਅਪਣਾਈਏ' ਜਦ ਵੀ ਘਰ ਤੋਂ ਬਾਹਰ ਜਾਈਏ, ਮਾਸਕ ਨੂੰ ਅਸੀਂ ਜ਼ਰੂਰ ਹੀ ਪਾਈਏ , ਵਾਰ-ਵਾਰ ਹੱਥਾਂ ਨੂੰ ਧੋ ਕੇ ਇਸ ਦਾ ਖੁਰਾ ਖੋਜ ਮਿਟਾਈਏ, 'ਜਾਣਾ ਪੈ ਜੈ ਭੀੜ ਭੜੱਕੇ ਬੱਚ ਜਾਈਏ ਅਸੀਂ ਵਜਨੂੰ ਧੱਕੇ' ਮੰਨ ਲਓ ਮੇਰੀ ਗੱਲ ਜ਼ਰੂਰੀ ਆਓ ਬਣਾਈਏ ਸਮਾਜਿਕ ਦੂਰੀ, ਮਿਸ਼ਨ ਫਤਿਹ ਅਸੀਂ ਕਰ ਜਾਵਾਂਗੇ, ਜੇਕਰ ਮੰਨੀਏ ਤਿੰਨ ਗੱਲਾਂ ਜ਼ਰੂਰੀ ਪਾਈਏ ਮਾਸਕ ਧੋਈਏ ਹੱਥ, ਰੱਖੀਏ ਸਮਾਜਿਕ ਦੂਰੀ।' ਰਾਹੀਂ ਜਿੱਥੇ ਦਰਸ਼ਕਾਂ ਨੂੰ ਕੀਲਿ੍ਹਆ, ਉਥੇ ਉਨ੍ਹਾਂ ਇਸ ਕਵਿਤਾ ਦੇ ਬੋਲਾ ਰਾਹੀਂ ਕੋਰੋਨਾ ਦੇ ਬਚਾਅ ਨੂੰ ਲੈ ਕੇ ਅਪਨਾਉਣ ਵਾਲੇ ਢੰਗ ਤਰੀਕਿਆਂ ਅਤੇ ਸੁਝਾਵਾਂ ਨੂੰ ਬਾਖੂਬੀ ਜਨਤਕ ਤਕ ਪਹੰੁਚਾਇਆ। ਉਨ੍ਹਾਂ ਦੀ ਕਵਿਤਾ ਰਾਹੀਂ ਇਸ ਹਾਜ਼ਰੀ ਨੂੰ ਪ੍ਰਵਾਨ ਕਰਦਿਆਂ ਜਨਤਾ ਨੇ ਵੀ ਤਾੜੀਆਂ ਦੀ ਗੜਗੜਾਹਟ ਨਾਲ ਉਨ੍ਹਾਂ ਨੂੰ ਸਨਮਾਨ ਦਿੱਤਾ।

-ਬਾਕਸ-

-ਰੀਡਰ ਸ਼ੇਰਪੁਰੀ ਤੇ ਢੱਟ ਨੂੰ ਵੀ ਮਿਲਿਆ ਸਨਮਾਨ

ਅੱਜ ਦੇ ਸਨਮਾਨ ਸਮਾਗਮ 'ਚ ਲਾਕਡਾਊਨ ਅਤੇ ਕਰਫਿਊ ਦੌਰਾਨ ਦਿਨ ਰਾਤ ਬਿਨਾਂ ਕਿਸੇ ਛੁੱਟੀ ਤੋਂ ਛੁੱਟੀ ਵਾਲੇ ਦਿਨਾਂ ਵਿਚ ਵੀ ਸੇਵਾਵਾਂ ਨਿਭਾਉਣ ਵਾਲੇ ਤਹਿਸੀਲਦਾਰ ਦੇ ਰੀਡਰ ਸੁਖਦੇਵ ਸ਼ੇਰਪੁਰੀ ਤੇ ਪ੍ਰਰੀਤਮ ਸਿੰਘ ਢੱਟ ਨੂੰ ਐੱਸਡੀਐੱਮ ਨਰਿੰਦਰ ਸਿੰਘ ਧਾਲੀਵਾਲ ਤੇ ਤਹਿਸੀਲਦਾਰ ਮਨਮੋਹਨ ਕੁਮਾਰ ਕੌਸ਼ਿਕ ਵੱਲੋਂ ਸਨਮਾਨਿਤ ਕੀਤਾ ਗਿਆ।